100 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਸਕੂਲ ਬੱਸ, ਕਈ ਬੱਚੇ ਜ਼ਖਮੀ

ਸੁੰਦਰਨਗਰ, 17 ਫਰਵਰੀ (ਸ.ਬ.) ਹਿਮਾਚਲ ਦੇ ਸੁੰਦਰਨਗਰ ਜ਼ਿਲੇ ਵਿੱਚ  ਅੱਜ ਸਵੇਰੇ ਘਰ ਤੋਂ ਸਕੂਲ ਨਿਕਲੇ ਮਾਸੂਮ ਬੱਚੇ ਹਾਦਸੇ ਦਾ ਸ਼ਿਕਾਰ ਹੋ      ਗਏ| ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੁੰਦਰਨਗਰ ਨੇੜੇ ਡੈਹਰ ਵਿੱਚ ਉਸ ਸਮੇਂ ਹੋਇਆ ਜਦੋਂ ਬੱਸ ਪਲਟ ਕੇ 100 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਗਈ| ਬੱਸ ਵਿਵੇਕਾਨੰਦ ਪਬਲਿਕ ਸੂਕਲ ਦੀ ਦੱਸੀ ਜਾ ਰਹੀ ਹੈ| ਜਿਸ ਵਿੱਚ 40-45 ਬੱਚੇ ਸਵਾਰ ਸਨ| ਸਾਰੇ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ| ਇਸ ਹਾਦਸੇ ਵਿੱਚ ਲੋਕਾਂ ਨੇ ਤੁਰੰਤ 108 ਤੇ ਸੂਚਨਾ ਦਿੱਤੀ| ਜ਼ਖਮੀ ਬੱਚਿਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ| ਪ੍ਰਸ਼ਾਸਨ ਅਧਿਕਾਰੀ ਵੀ ਮੌਕੇ ਤੇ ਪੁੱਜੇ| ਇਹ ਹਾਦਸਾ ਕਿਸ ਕਾਰਨ ਨਾਲ ਹੋਇਆ, ਅਜੇ ਤੱਕ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ|

Leave a Reply

Your email address will not be published. Required fields are marked *