100 ਮੀਟਰ ਖੱਡ ਵਿੱਚ ਡਿੱਗੀ ਕਾਰ, ਵਾਲ ਵਾਲ ਬਚੀ ਔਰਤ

ਨੈਨੀਤਾਲ, 23 ਦਸੰਬਰ (ਸ.ਬ.) ਇਸ ਹਾਦਸੇ ਨੂੰ ਚਮਤਕਾਰ ਹੀ ਕਿਹਾ ਜਾਵੇਗਾ ਕਿ ਕਾਰ ਸਮੇਤ ਇਕ ਔਰਤ ਕਰੀਬ ਸੌਂ ਮੀਟਰ ਖੱਡੇ ਵਿੱਚ ਜਾ ਡਿੱਗੀ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਹਲਕੀਆਂ ਸੱਟਾਂ ਹੀ ਆਈਆਂ ਹਨ|
ਸਟਾਨਲੇ ਕੰਪਾਊਂਡ ਤੱਤਲੀਤਾਲ ਵਾਸੀ ਰਮਾ ਤਿਵਾਰੀ ਪਤਨੀ ਮਨੋਜ ਤਿਵਾਰੀ ਇੱਥੇ ਬਿਰਲਾ ਵਿੱਦਿਆ ਮੰਦਰ ਵਿੱਚ ਕੰਮ ਕਰਦੀ ਹੈ| ਅੱਜ ਸਵੇਰੇ ਉਹ ਬਿਰਲਾ ਰੋਡ ਵਿੱਚ ਅਲਟੋ ਕਾਰ ਸਿੱਖ ਰਹੀ ਸੀ| ਕਾਟੇਜ ਨੇੜੇ ਕਾਰ ਨੂੰ ਬੈਕ ਕਰਦੇ ਹੋਏ ਉਹ ਸੰਤੁਲਨ ਖੋ ਬੈਠੀ|
ਇਹ  ਕਾਰ ਗਹਿਰੇ ਖੱਡੇ ਜਾ ਡਿੱਗੀ| ਕਰੀਬ ਸੌਂ ਮੀਟਰ ਹੇਠਾਂ ਡਿੱਗੀ ਕਾਰ ਪੂਰੇ ਰਸਤੇ ਭਰ ਪਲਟੀ ਨਹੀਂ ਅਤੇ ਜਦੋਂ ਰੁੱਕੀ ਤਾਂ ਦੋ ਪਹੀਆਂ ਤੇ ਸਿੱਧੀ ਹੀ ਖੜ੍ਹੀ ਹੋ ਗਈ| ਇਸ ਦੇ ਬਾਵਜੂਦ ਔਰਤ ਨੂੰ ਹਲਕੀਆਂ ਸੱਟਾਂ ਆਈਆਂ ਹਨ|
ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪੁੱਜੀ| ਇਸ ਦਰਮਿਆਨ ਆਸਪਾਸ ਦੇ ਲੋਕਾਂ ਨਾਲ ਔਰਤ ਦੇ ਪਰਿਵਾਰਕ ਮੈਂਬਰ ਵੀ ਇੱਥੇ ਆ ਗਏ| ਕਾਰ ਵਿੱਚ ਫਸੀ ਔਰਤ ਨੂੰ ਬੜੀ ਹੀ ਮੁਸ਼ਕਿਲ ਨਾਲ ਬਾਹਰ ਕੱਢਿਆ| ਇਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ|

Leave a Reply

Your email address will not be published. Required fields are marked *