100 ਸਾਲ ਦੀ ਉਮਰ ਹੰਢਾਂ ਕੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਸੰਤ ਚਰਨ ਸਿੰਘ

ਐਸ.ਏ.ਐਸ ਨਗਰ, 14 ਸਤੰਬਰ (ਸ.ਬ.) ਪਿੰਡ ਬਲੌਂਗੀ ਦੇ ਸੰਤ ਚਰਨ ਸਿੰਘ ਕਰੀਬ 100 ਸਾਲ ਦੀ ਉਮਰ ਹੰਡਾਂ ਕੇ ਬੀਤੀ ਰਾਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ|  
ਜਿਕਰਯੋਗ ਹੈ ਕਿ ਸੰਤ ਬਾਬਾ ਚਰਨ ਸਿੰਘ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਸਨ ਅਤੇ ਉਨ੍ਹਾਂ ਨੂੰ ਗੁਰਬਾਣੀ ਦਾ ਪੂਰਨ ਗਿਆਨ ਸੀ| ਉਹ 1974 ਵਿੱਚ ਪਿੰਡ ਬਲੌਂਗੀ ਵਿੱਚ ਆਏ ਸਨ ਅਤੇ ਉਸ ਸਮੇਂ ਤੋਂ ਲੈ ਕੇ ਨਿਰੰਤਰ ਸੇਵਾ ਕਰਦੇ ਆ ਰਹੇ ਸਨ| ਉਨ੍ਹਾਂ ਨੇ ਆਪਣੀ ਦੇਖ ਰੇਖ ਹੇਠ ਗੁਰੂ ਘਰ ਦੀ ਸ਼ਾਨਦਾਰ ਇਮਾਰਤ ਬਣਵਾਈ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ|
ਉਹਨਾਂ ਦੀ ਅੰਤਿਮ ਅਰਦਾਸ  27 ਸਤੰਬਰ ਨੂੰ ਗੁਰਦੁਆਰਾ ਡੇਰਾ ਸੰਤ ਸ਼ਮੀਰ ਸਿੰਘ ਜੀ ਪਿੰਡ ਬਲੌਂਗੀ ਵਿਖੇ ਹੋਵੇਗੀ|  

Leave a Reply

Your email address will not be published. Required fields are marked *