102 ਕਿਲੋਮੀਟਰ ਸਾਈਕਲ ਚਲਾਇਆ

ਐਸ.ਏ.ਐਸ.ਨਗਰ, 7 ਜੁਲਾਈ (ਸ.ਬ.) ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਕ ਜੇਕਰ ਜਨੂੰਨ ਬਣ ਜਾਵੇ ਤਾਂ ਵਿਅਕਤੀ ਕੁੱਝ ਵੀ ਕਰ ਗੁਜਰਦਾ ਹੈ| ਸਥਾਨਕ ਫੇਜ਼ 7 ਦੇ ਵਸਨੀਕ ਬੌਬੀ ਭੱਲਾ (ਕੰਵਰ ਪ੍ਰਾਪਰਟੀ) ਵੀ ਪਿਛਲੇ 5 ਸਾਲਾਂ ਤੋਂ ਸਾਈਕਲ ਚਲਾਉਣ ਦੇ ਆਪਣੇ ਸ਼ੌਂਕ ਪਾਲ ਰਹੇ ਹਨ ਅਤੇ ਹੁਣ ਸ਼ੌਕ ਸ਼ੌਕ ਵਿੱਚ ਹੀ ਉਹਨਾਂ ਨੇ ਲਗਾਤਾਰ 102 ਕਿਲੋਮੀਟਰ ਸਾਈਕਲ ਚਲਾ ਲਈ ਹੈ| 
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਮੁਹਾਲੀ ਦੇ ਫੇਜ਼ 7 ਤੋਂ ਮੋਰਨੀ ਹਿੱਲ ਤੱਕ ਅਤੇ ਫਿਰ ਉੱਥੋਂ ਵਾਪਿਸ ਮੁਹਾਲੀ ਤੱਕ (ਲੱਗਭੱਗ 71 ਕਿਲੋ ਮੀਟਰ) ਦੀ ਦੂਰੀ ਸਾਇਕਲ ਰਾਹੀਂ ਤੈਅ ਕੀਤੀ ਸੀ ਅਤੇ ਉਸਤੋਂ ਬਾਅਦ ਉਹਨਾਂ ਵਲੋਂ  ਸਾਈਕਲ ਰਾਂਹੀ 100 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਟੀਚਾ ਮਿਥਿਆ ਸੀ ਜਿਸਦੇ ਤਹਿਤ ਉਹਨਾਂ ਨੇ ਫੇਜ਼ 7 ਤੋਂ ਅੰਬਾਲਾ ਸਿਟੀ ਅਤੇ ਉੱਥੋਂ ਵਾਪਿਸ ਫਿਰ ਮੁਹਾਲੀ ਦਾ ਲਗਭਗ 102 ਕਿਲੋਮੀਟਰ ਦਾ ਸਫਰ ਸਾਈਕਲ ਤੇ ਤੈਅ ਕੀਤਾ ਹੈ| ਉਹਨਾਂ ਦੱਸਿਆ ਕਿ ਇਸ ਦੂਰੀ ਨੂੰ ਤੈਅ ਕਰਨ ਵਿੱਚ ਉਹਨਾਂ ਨੂੰ ਸਾਢੇ ਤਿੰਨ ਘੰਟਿਆਂ ਦਾ ਸਮਾਂ ਲੱਗਿਆ| ਉਹਨਾਂ ਕਿਹਾ ਕਿ ਹੁਣ ਉਹਨਾਂ ਅਗਲਾ ਟੀਚਾ 150 ਕਿਲੋਮੀਟਰ ਸਾਈਕਲ ਚਲਾਉਣ ਦਾ ਹੈ ਜਿਸਨੂੰ ਉਹ ਛੇਤੀ ਹੀ ਮੁਕੰਮਲ ਕਰਣਗੇ| 

Leave a Reply

Your email address will not be published. Required fields are marked *