106 ਸਾਲਾ ਮਾਂ ਆਪਣੇ ਬੇਟੇ ਦੇ ਮੈਮੋਰੀਅਲ ਤੇ ਅੰਤਮ ਸਸਕਾਰ ਵਿੱਚ ਹੋ ਸਕਦੀ ਹੈ ਸ਼ਾਮਲ

ਵਾਸ਼ਿੰਗਟਨ, 30 ਅਗਸਤ (ਸ.ਬ.) ਮਰਹੂਮ ਸੈਨੇਟਰ ਜੌਨ ਮੈਕੇਨ ਦੀ 106 ਸਾਲਾ ਮਾਂ ਰੋਬਰੇਟਾ ਸੰਭਵ ਤੌਰ ਉਤੇ ਵਾਸ਼ਿੰਗਟਨ ਵਿਚ ਹੋਣ ਵਾਲੀ ਆਪਣੇ ਬੇਟੇ ਦੀ ਮੈਮੋਰੀਅਲ ਸਰਵਿਸ ਅਤੇ ਮੈਰੀਲੈਂਡ ਵਿਚ ਉਸ ਦੇ ਅੰਤਮ ਸਸਕਾਰ ਵਿੱਚ ਹਿੱਸਾ ਲਵੇਗੀ| ਰੋਬਰੇਟਾ ਮੈਕੇਨ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਆਪਣੇ ਵਿਚਕਾਰਲੇ ਬੱਚੇ ਨੂੰ ‘ਜੌਨੀ’ ਕਹਿ ਕੇ ਬੁਲਾਉਂਦੀ ਸੀ| ਉਸ ਦਾ ਬੇਟਾ ਹਮੇਸ਼ਾ ਕਹਿੰਦਾ ਸੀ ਕਿ ਉਹ ਆਪਣੀ ਮਾਂ ਵਰਗੀ ਲੰਬੀ ਉਮਰ ਚਾਹੁੰਦਾ ਹੈ ਪਰ ਹੁਣ ਮੈਂ ਉਸ ਦੇ ਜਾਣ ਦਾ ਦੁੱਖ ਮਨਾ ਰਹੀ ਹਾਂ|
ਵੀਅਤਨਾਮ ਯੁੱਧ ਵਿਚ ਬੰਦੀ ਰਹੇ, ਸੰਸਦ ਦੇ ਦੋਹਾਂ ਸਦਨਾਂ ਦੇ ਮੈਂਬਰ ਅਤੇ ਦੋ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਹੇ ਮੈਕੇਨ ਅਖੀਰ ਵਿਚ ਕੈਂਸਰ ਵਿਰੁੱਧ ਆਪਣੀ ਲੰਬੀ ਲੜਾਈ ਹਾਰ ਗਏ| ਉਨ੍ਹਾਂ ਦੀ ਸ਼ਨੀਵਾਰ ਨੂੰ ਅਰੀਜ਼ੋਨਾ ਵਿਚ ਮੌਤ ਹੋ ਗਈ| ਉਹ 81 ਸਾਲ ਦੇ ਸਨ| ਉਨ੍ਹਾਂ ਦੇ ਗ੍ਰਹਿ ਰਾਜ ਅਰੀਜ਼ੋਨਾ ਵਿਚ ਮੈਮੋਰੀਅਲ ਦੇ ਬਾਅਦ ਮੈਕੇਨ ਦੀ ਮ੍ਰਿਤਕ ਦੇਹ ਕੱਲ੍ਹ ਵਾਸ਼ਿੰਗਟਨ ਲਿਆਈ ਜਾਵੇਗੀ| ਇੱਥੇ ਸ਼ਨੀਵਾਰ ਨੂੰ ਵਾਸ਼ਿੰਗਟਨ ਨੈਸ਼ਨਲ ਕੈਥੇਡ੍ਰਲ ਵਿਚ ਮੈਮੋਰੀਅਲ ਦੇ ਬਾਅਦ ਉਨ੍ਹਾਂ ਨੂੰ ਐਤਵਾਰ ਨੂੰ ਮੈਰੀਲੈਂਡ ਦੇ ਐਨਾਪੋਲਿਸ ਸਥਿਤ ਅਮਰੀਕੀ ਜਲ ਸੈਨਾ ਅਕੈਡਮੀ ਵਿਚ ਦਫਨਾਇਆ ਜਾਵੇਗਾ|

Leave a Reply

Your email address will not be published. Required fields are marked *