11ਵਾਂ ਮੈਡੀਕਲ ਜਾਂਚ ਕੈਂਪ 24 ਮਾਰਚ ਨੂੰ

ਐਸ ਏ ਐਸ ਨਗਰ, 21 ਮਾਰਚ (ਸ.ਬ.) ਹਾਊਸ ਓਨਰਜ ਵੈਲਫੇਅਰ ਐਸੋਸੀਏਸ਼ਨ ਫੇਜ਼ 1 ਵਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ 11ਵਾਂ ਮੈਡੀਕਲ ਜਾਂਚ ਕੈਂਪ 24 ਮਾਰਚ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਵਿਖੇ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਇੰਜ ਪੀ ਐਸ ਵਿਰਦੀ ਨੇ ਦੱਸਿਆ ਕਿ ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੁਖ ਮਹਿਮਾਨ ਹੋਣਗੇ| ਇਸ ਮੌਕੇ ਡਾ ਰੀਟਾ ਭਾਰਦਵਾਜ ਸਿਵਲ ਸਰਜਨ ਮੁਹਾਲੀ ਪ੍ਰਧਾਨਗੀ ਕਰਨਗੇ| ਇਸ ਮੌਕੇ ਐਸ ਡੀ ਐਮ ਆਰ ਪੀ ਸਿੰਘ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਐਮ ਸੀ ਸ੍ਰ. ਨਰਾਇਣ ਸਿੰਘ ਸਿੱਧੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਦੇ ਪ੍ਰਧਾਨ ਸ੍ਰ. ਹਰਦਿਆਲ ਸਿੰਘ ਮਾਨ ਵਿਸ਼ੇਸ ਮਹਿਮਾਣ ਹੋਣਗੇ|
ਇਸ ਮੌਕੇ ਡਾ. ਸੁਖਵਿੰਦਰ ਸਿੰਘ, ਡਾ. ਸੰਜੀਵ ਕੰਬੋਜ, ਡਾ. ਮਨਜੀਤ ਕੌਰ, ਡਾ ਗੀਤਿਕਾ ਗਰਗ, ਡਾ ਵੈਦਿਆ ਸਾਰੀਦਰ ਅਗਰਵਾਲ, ਡਾ ਵਿਨੋਦ ਕੁਮਾਰ, ਡਾ ਗੁਰਿੰਦਰ ਸਿੰਘ ਧੀਰਜ, ਡਾ. ਅੰਕੁਸ਼ ਮਰੀਜਾਂ ਦੀ ਜਾਂਚ ਕਰਨਗੇ|
ਇਸ ਮੌਕੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਰਾਜ ਮੱਲ, ਕੌਂਸਲਰ ਗੁਰਮੀਤ ਕੌਰ, ਐਸੋਸੀਏਸ਼ਨ ਦੇ ਸੀ ਮੀਤ ਪ੍ਰਧਾਨ ਐਮ ਐਮ ਚੋਪੜਾ ਅਤੇ ਡੀ ਡੀ ਜੈਨ, ਮੀਤ ਪ੍ਰਧਾਨ ਵਾਈ ਐਸ ਸਿੱਧੂ, ਹਰਬਿੰਦਰ ਸਿੰਘ, ਸਲਾਹਕਾਰ ਸਾਧੂ ਸਿੰਘ, ਜਨਰਲ ਸਕੱਤਰ ਚਰਨ ਕਮਲ ਸਿੰਘ, ਵਿੱਤ ਸਕੱਤਰ ਜਗਜੀਤ ਸਿੰਘ ਅਰੋੜਾ, ਜੁਆਂਇੰਟ ਸਕੱਤਰ ਸੰਤੋਖ ਸਿੰਘ, ਐਸ ਐਲ ਸਰਮਾ, ਗੁਰਬਿੰਦਰ ਸਿੰਘ, ਕਾਰਜਕਾਰੀ ਮੈਂਬਰ ਫੂਲਾ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਪਰਵੀਨ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *