11ਵਾਂ ਵਿਰਾਸਤੀ ਅਖਾੜਾ 27 ਜਨਵਰੀ ਨੂੰ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਯੂਨੀਵਰਸਲ ਆਰਟ ਅਤੇ ਕਲਚਰ ਵੈਲਫੇਅਰ ਸੁਸਾਈਟੀ ਮੁਹਾਲੀ ਹਰ ਮਹੀਨੇ ਕਰਵਾਏ ਜਾਂਦੇ ਲੜੀਵਾਰ ਵਿਰਾਸਤੀ ਅਖਾੜਿਆਂ ਦੀ ਲੜੀ ਵਿੱਚ ਗਿਆਰਵਾਂ ਵਿਰਾਸਤੀ ਅਖਾੜਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦਾ ਲਾਈਟ ਸਾਈਟ ਅਤੇ ਸਾਊਂਡ ਸ਼ੋਅ 27 ਜਨਵਰੀ ਦਿਨ ਐਤਵਾਰ ਨੂੰ ਸ਼ਾਮ 6.30 ਵਜੇ ਕੋਠੀ ਨੂੰ 33 ਦੇ ਪਿਛਲੇ ਪਾਰਕ ਵਿਚ ਦਿਖਾਇਆ ਜਾਵੇਗਾ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਲ ਆਰਟ ਅਤੇ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਅਤੇ ਰੰਗਮੰਚ ਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਮੌਕੇ ਬਾਬਾ ਮਹਿੰਦਰ ਸਿੰਘ ਲੰਬਿਆ ਵਾਲੇ ਮੁੱਖ ਮਹਿਮਾਨ, ਹਰਦਿਆਲ ਸਿੰਘ ਮਾਨ ਅਤੇ ਜਤਿੰਦਰ ਪਾਲ ਸਿੰਘ ਜੇ.ਪੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ| ਇਸ ਮੌਕੇ ਗੀਤਕਾਰ ਅਤੇ ਅਦਾਕਾਰ ਲਾਭ ਚਿਤਾਮਲੀ ਤੇ ਖੂਨਦਾਨ ਜੋੜੀ ਜਸਵੰਤ ਕੌਰ ਤੇ ਬਲਵੰਤ ਸਿੰਘ ਦਾ ਸਮਾਜ ਅਤੇ ਕਲਾ ਖੇਤਰ ਵਿੱਚ ਦਿੱਤੇ ਵੱਡਮੁਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ|

Leave a Reply

Your email address will not be published. Required fields are marked *