11 ਦਸੰਬਰ ਨੂੰ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ!

ਨਵੀਂ ਦਿੱਲੀ, 20 ਨਵੰਬਰ (ਸ.ਬ.) ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਤੇ ਰਾਹੁਲ ਗਾਂਧੀ ਦੀ ਤਾਜਪੋਸ਼ੀ 11 ਦਸੰਬਰ ਨੂੰ ਹੋਵੇਗੀ| ਅੱਜ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਬਾਰੇ ਇਕ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ| ਮੀਟਿੰਗ ਵਿੱਚ ਸ਼ਾਮਲ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ 11 ਦਸੰਬਰ ਨੂੰ ਕਾਂਗਰਸ ਪ੍ਰਧਾਨ ਬਣ ਜਾਣਗੇ| ਸਵੇਰੇ ਕਰੀਬ ਇਕ ਘੰਟੇ ਚੱਲੀ ਸੀ.ਡਬਲਿਊ.ਸੀ. ਦੀ ਮੀਟਿੰਗ ਵਿੱਚ ਪਾਰਟੀ ਦੀਆਂ ਚੋਣਾਂ ਅਤੇ ਰਾਹੁਲ ਦੇ ਪ੍ਰਧਾਨ ਅਹੁਦੇ ਤੇ ਤਾਜਪੋਸ਼ੀ ਨੂੰ ਲੈ ਕੇ ਚਰਚਾ ਹੋਈ ਸੀ| ਕਾਂਗਰਸ ਪ੍ਰਧਾਨ ਅਹੁਦੇ ਲਈ ਨੋਟੀਫਿਕੇਸ਼ਨ ਇਕ ਦਸੰਬਰ ਨੂੰ ਜਾਰੀ ਹੋਵੇਗੀ| 11 ਦਸੰਬਰ ਨਾਂ ਵਾਪਸੀ ਦਾ ਆਖਰੀ ਦਿਨ ਹੋਵੇਗਾ| ਜੇਕਰ ਰਾਹੁਲ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਹੋਇਆ ਤਾਂ 16 ਦਸੰਬਰ ਨੂੰ ਵੋਟਿੰਗ ਹੋਵੇਗੀ| ਵੋਟਾਂ ਦੀ ਗਿਣਤੀ 19 ਦਸੰਬਰ ਨੂੰ ਹੋਵੇਗੀ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਦੇ ਪ੍ਰਧਾਨ ਬਣਨ ਦਾ ਐਲਾਨ 19 ਦਸੰਬਰ ਨੂੰ ਹੋਵੇਗਾ| ਹਾਲਾਂਕਿ ਮੀਟਿੰਗ ਵਿੱਚ ਸ਼ਾਮਲ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ 11 ਦਸੰਬਰ ਨੂੰ ਹੀ ਕਾਂਗਰਸ ਪ੍ਰਧਾਨ ਬਣ ਜਾਣਗੇ| ਕਾਂਗਰਸ ਜਨਰਲ ਸਕੱਤਰ ਅੰਬਿਕਾ ਸੋਨੀ ਨੇ ਕਿਹਾ ਕਿ ਗੁਜਰਾਤ ਵਿੱਚ ਚੋਣਾਵੀ ਪ੍ਰਚਾਰ ਦੀ ਸਫਲਤਾ ਦਾ ਸਿਹਤਾ ਅਤੇ ਨੋਟਬੰਦੀ ਅਤੇ ਜੀ.ਐਸ.ਟੀ. ਦੇ ਮੁੱਦੇ ਤੇ ਵਿਰੋਧੀ ਧਿਰ ਦੀ ਸਫਲ ਅਗਵਾਈ ਦਾ ਸਿਹਰ ਕਾਂਗਰਸ ਦੇ ਉਪ ਪ੍ਰਧਾਨ ਨੂੰ ਜਾਂਦਾ ਹੈ|

Leave a Reply

Your email address will not be published. Required fields are marked *