110 ਕਾਲਜਾਂ ਦੇ 70,000 ਤੋ ਜਿਆਦਾ ਟੈਕਨੀਕਲ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਦੇ ਲਈ, ਐਮਆਰਐਸ-ਪੀਟੀਯੂ ਨੇ ਗੂਗਲ ਦੇ ਨਾਲ ਟਾਈਅਪ ਕੀਤਾ: ਡਾ. ਮੋਹਨਪਾਲ ਸਿੰਘ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ-ਪੀਟੀਯੂ), ਬਠਿੰਡਾ ਦੇ ਅਧੀਨ ਆਉਣ ਵਾਲੇ  11 ਜਿਲਿਆਂ ਦੇ 110 ਕਾਲੇਜਿਸ ਦੇ ਵਿਦਿਆਰਥੀਆਂ ਦੇ ਲਈ ਐਮਆਰਐਸ- ਪੀਟੀਯੂ ਨੇ ਗੂਗਲ ਦੇ ਨਾਲ ਐਮTਯੂ ਸਾਈਨ ਕੀਤਾ ਹੈ| ਇਸ ਟਾਈ ਅਪ ਦੇ ਨਾਲ ਵੱਖ-ਵੱਖ ਟੈਕਨੀਕਲ ਕੋਰਸਾਂ ਵਿੱਚ ਪੜ ਰਹੇ 70,000 ਵਿਦਿਆਰਥੀਆਂ ਨੂੰ ਇੰਡਸਟਰੀ ਦੇ ਜਰੂਰਤ ਦੇ ਅਨੁਸਾਰ ਟਰੇਂਡ ਕੀਤਾ ਜਾਵੇਗਾ| ਗੂਗਲ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਐਂਡਰੋਇਡ ਐਪਲੀਕੇਸ਼ਨ ਵਿਕਸਿਤ ਕਰਨ ਦੇ ਲਈ ਟਰੇਨਿੰਗ ਪ੍ਰਦਾਨ              ਕਰੇਗਾ| ਇਸਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਵੀਨਤਮ ਉਦਯੋਗਿਕ ਪਾਠਕ੍ਰਮ ਦੇ ਨਾਲ ਅਪਗ੍ਰੇਡ ਕਰਨ ਦੇ ਲਈ ਐਮਆਰਐਸ- ਪੀਟੀਯੂ, ਰੇਡ ਹੈਟ ਲਾਈਨਕਸ ਅਤੇ ਸਿਸਟਮ ਐਪਲੀਕੇਸ਼ਨ ਪ੍ਰੋਡਕਟ(ਸੈਪ) ਦੇ ਨਾਲ ਵੀ ਐਮTਯੂ ਸਾਈਨ ਕਰ ਚੁੱਕਾ ਹੈ|
ਇਹ ਸ਼ਬਦ ਡਾ: ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਐਮਆਰਐਸ-ਪੀਟੀਯੂ, ਬਠਿੰਡਾ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਵਿੱਚ ਆਯੋਜਿਤ 41ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਫੈਸਟ ਦਾ ਉਦਘਾਟਨ ਕਰਦੇ ਹੋਏ ਕਹੇ| ਡਾ: ਜੇਐਸ ਹੁੰਦਲ, ਰਜਿਸਟਰਾਰ, ਐਮਆਰਐਸ-ਪੀਟੀਯੂ ਇਸ ਮੌਕੇ ਤੇ ਗੈਸਟ ਆਫ ਆਨਰ ਸਨ ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ:ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ| ਇਸ ਇੱਕ ਦਿਨ ਦੇ  ਜੋਬ ਫੈਸਟ ਵਿੱਚ ਪੂਰੇ ਉੱਤਰ ਭਾਰਤ ਤੋਂ 3500  ਉਮੀਦਵਾਰਾਂ ਵਿੱਚੋਂ 55 ਕੰਪਨੀਆਂ ਵੱਲੋਂ ਲਗਭਗ 315 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ|

Leave a Reply

Your email address will not be published. Required fields are marked *