1164Immigrants rescued in the Mediterranean Sea

ਭੂ-ਮੱਧ ਸਾਗਰ ਵਿੱਚ ਬਚਾਏ ਗਏ 1164 ਪ੍ਰਵਾਸੀ
ਰੋਮ, 12 ਦਸੰਬਰ (ਸ.ਬ.) ਇਟਲੀ ਦੇ ਤੱਟ ਰੱਖਿਅਕ ਬਲ ਅਤੇ ਕੌਮਾਂਤਾਰੀ ਬਚਾਅ ਕਰਮਚਾਰੀਆਂ ਨੇ ਭੂ-ਮੱਧ ਸਾਗਰ ਵਿੱਚ ਭਾਰੀ ਮੀਂਹ ਅਤੇ ਤੂਫਾਨ ਦੇ ਵਿਚਕਾਰ ਘੱਟੋ-ਘੱਟ 1164 ਪ੍ਰਵਾਸੀਆਂ ਨੂੰ ਬਚਾਇਆ ਹੈ| ਇਸ ਮੁਹਿੰਮ ਦੌਰਾਨ ਕਰਮਚਾਰੀਆਂ ਨੇ 6 ਲਾਸ਼ਾਂ ਵੀ ਬਰਾਮਦ ਕੀਤੀਆਂ ਹਨ| ਕਰਮਚਾਰੀਆਂ ਨੇ ਦੱਸਿਆ ਕਿ ਇਟਾਲੀਅਨ ਤੱਟ ਰੱਖਿਅਕ ਬਲ ਅਤੇ ਜਲ ਸੈਨਾ ਦੇ ਜਹਾਜ਼ ਨੇ ਯੂਰਪੀ ਸੰਘ ਦੇ ਤਸਕਰੀ ਵਿਰੋਧੀ ਮਿਸ਼ਨ ਦੇ ਜਹਾਜ਼ਾਂ ਅਤੇ ਨਿੱਜੀ ਸਹਾਇਤਾ ਸਮੂਹਾਂ ਨੇ ਭੂ ਮੱਧ ਸਾਗਰ ਦੇ ਵਿਚਕਾਰੋਂ ਰਬੜ ਅਤੇ ਲੱਕੜੀ ਦੀਆਂ ਬਣੀਆਂ ਸੱਤ ਕਿਸ਼ਤੀਆਂ ਤੇ ਸਵਾਰ ਲੋਕਾਂ ਨੂੰ ਸੁਰੱਖਿਅਤ ਬਚਾਇਆ ਹੈ|
ਇਸ ਦੇ ਨਾਲ ਹੀ ਉਨ੍ਹਾਂ ਨੇ ਛੇ ਲਾਸ਼ਾਂ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ| ਡਾਕਟਰਜ਼ ਵਿਦਾਊਟ ਬਾਡਰਜ਼ (ਐਮ. ਐਸ. ਐਫ.) ਨੇ ਵੀ ਇਸ ਬਚਾਅ ਮੁਹਿੰਮ ਵਿੱਚ ਹਿੱਸਾ ਲਿਆ| ਕੌਮਾਂਤਰੀ ਸੰਗਠਨ ‘ਫਾਰ ਆਰਗੇਨਾਈਜੇਸ਼ਨ ਫਾਰ ਮਾਈਗਰੇਸ਼ਨ’ ਮੁਤਾਬਕ ਇਸ ਸਾਲ ਲੀਬੀਆ ਤੋਂ ਇਟਲੀ ਵਲੋਂ ਆਉਣ ਦੌਰਾਨ 4715 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *