12ਵੀਂ ਅੰਤਰ ਜ਼ਿਲਾ ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 20 ਫਰਵਰੀ (ਸ.ਬ.) 12ਵੀਂ ਅੰਤਰ ਜ਼ਿਲਾ                   ਤੇ ਟ੍ਰਾਈਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਗੁਰੂ ਨਾਨਕ ਵੀ.ਬੀ.ਟੀ. ਪੋਲੀਟੈਕਨਿਕ ਵਿਖੇ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ, ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਵੱਖ-2 ਟ੍ਰੇਨਿੰਗ ਸੈਂਟਰਾਂ ਦੇ ਖਿਡਾਰੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ੍ਹਕੇ ਭਾਗ ਲਿਆ| ਖੇਡ ਮੁਕਾਬਲਿਆਂ ਦਾ ਉਦਘਾਟਨ ਕਰਨਲ (ਰਿਟਾ.) ਸੀ. ਐਸ. ਬਾਵਾ (ਪੈਟਰਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ) ਅਤੇ ਸ. ਕੰਵਲਜੀਤ ਸਿੰਘ ਵਾਲੀਆ (ਮੀਤ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ਿਏਸ਼ਨ) ਨੇ ਕੀਤਾ| ਇਸ ਸਮੇਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤਾਇਕਵਾਂਡੋ ਖੇਡ ਖਿਡਾਰੀਆਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਦੀ ਹੈ ਅਤੇ ਅਨੁਸ਼ਾਸ਼ਨ ਸਿਖਾਉਂਦੀ ਹੈ ਜੋ ਕਿ ਜਿੰਦਗੀ ਵਿਚ ਤਰੱਕੀ ਕਰਨ ਵਾਸਤੇ ਬਹੁਤ ਜਰੂਰੀ ਹੈ|
ਸੱਭ ਤੋਂ ਵੱਧ 18 ਸੋਨੇ ਦੇ, 10 ਚਾਂਦੀ ਦੇ ਅਤੇ 7 ਕਾਂਸੇ ਦੇ ਤਮਗੇ ਪ੍ਰਾਪਤ ਕਰਕੇ ਗਿਲਕੋ ੰਿJੰਟਰਨੈਸ਼ਲ ਸਕੂਲ ਖਰੜ ਦੇ ਖਿਡਾਰੀਆਂ ਨੇ ਪਹਿਲਾ ਸਥਾਨ, ਸੈਂਟੀਨਲ ਪਬਲਿਕ ਸਕੂਲ, ਸੋਹਾਨਾ ਦੇ ਖਿਡਾਰੀਆਂ ਨੇ 6 ਸੋਨ, 7 ਚਾਂਦੀ ਤੇ 4 ਕਾਂਸੇ ਦੇ ਤਮਗੇ ਜਿੱਤ ਕੇ ਦੂਸਰਾ ਅਤੇ ਮੋਹਾਲੀ ਤਾਇਕਵਾਂਡੋ ਅਕੈਡਮੀ ਦੇ ਖਿਡਾਰੀ 5 ਸੋਨ, 3 ਚਾਂਦੀ ਤੇ 1 ਕਾਂਸੇ ਦਾ ਤਮਗਾ ਹਾਸਿਲ ਕਰਕੇ ਤੀਸਰੇ ਸਥਾਨ ਤੇ ਰਹੇ|
ਸਮਾਪਨ ਸਮਾਰੋਹ ਸਮੇਂ  ਸ. ਹਰਿੰਦਰਪਾਲ ਸਿੰਘ ਬਿੱਲਾ (ਪ੍ਰਧਾਨ, ਜਿਲ੍ਹਾ ਤਾਇਕਵਾਂਡੋ ਐਸ਼ੋਸ਼ਿਏਸ਼ਨ ਤੇ ਸਾਬਕਾ ਪ੍ਰਧਾਨ, ਨਗਰ ਕੌਂਸਲ ਮੁਹਾਲੀ) ਅਤੇ ਸ. ਕੰਵਲਜੀਤ ਸਿੰਘ ਵਾਲੀਆ (ਮੀਤ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ਿਏਸ਼ਨ)ੇ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਹਨਾਂ ਦਾ ਹੌਂਸਲਾ ਵਧਾਇਆ|

Leave a Reply

Your email address will not be published. Required fields are marked *