12ਵੀਂ ਜਮਾਤ ਦੇ ਵਿਦਿਆਰਥੀ ਨੇ ਫੁੱਟਪਾਥ ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 2 ਦੀ ਮੌਤ, 3 ਜ਼ਖਮੀ

ਨਵੀਂ ਦਿੱਲੀ, 20 ਅਪ੍ਰੈਲ (ਸ.ਬ.) ਇੱਥੇ ਇਕ ਵਿਦਿਆਰਥੀ ਨੇ ਕਸ਼ਮੀਰ ਗੇਟ ਦੇ ਫੁੱਟਪਾਥ ਤੇ ਸੌਂ ਰਹੇ ਲੋਕਾਂ ਨੂੰ ਕਾਰ ਨਾਲ ਕੁਚਲ ਦਿੱਤਾ| ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ| ਇਕ ਨਿਊਜ਼ ਏਜੰਸੀ ਅਨੁਸਾਰ ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 5.45 ਵਜੇ ਹੋਇਆ| ਕਾਰ ਵਿੱਚ ਤਿੰਨ ਲੋਕ ਸਵਾਰ ਸਨ| ਇਹ ਸਾਰੇ 12ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਦਿੱਲੀ ਦੇ ਇਕ ਨਾਮੀ ਸਕੂਲ ਵਿੱਚ ਪੜ੍ਹਦੇ ਹਨ| ਪੁਲੀਸ ਦਾ ਕਹਿਣਾ ਹੈ ਕਿ 2 ਲੜਕੇ ਮੌਕੇ ਤੇ ਦੌੜ ਗਏ, ਜਦੋਂ ਕਿ ਡਰਾਈਵਰ ਨੂੰ ਫੜ ਲਿਆ ਹੈ|
ਪੁਲੀਸ ਨੇ ਤਿੰਨਾਂ ਦਾ ਮੈਡੀਕਲ ਵੀ ਕਰਵਾਇਆ ਹੈ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਇਨ੍ਹਾਂ ਲੋਕਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ| ਪੁਲੀਸ ਉਮਰ ਵੀ ਵੈਰੀਫਾਈ ਕਰਵਾ ਰਹੀ ਹੈ| ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹੁੰਡਈ ਆਈ 20 ਕਾਰ ਬੇਹੱਦ ਸਪੀਡ ਵਿੱਚ ਆ ਰਹੀ ਸੀ| ਇਸ ਨੂੰ ਇਕ ਲੜਕਾ ਚੱਲਾ ਰਿਹਾ ਸੀ| ਕਾਰ ਉਸ ਦੇ ਕੰਟਰੋਲ ਤੋਂ ਬਾਹਰ ਹੋਈ ਅਤੇ ਫੁੱਟਪਾਥ ਤੇ ਚੜ੍ਹ ਗਈ| ਇੱਥੇ ਕਈ ਲੋਕ ਸੌਂ ਰਹੇ ਸਨ| ਕੁਝ ਲੋਕ ਡਰ ਕਾਰਨ ਅੱਗੇ ਵੱਲ ਦੌੜੇ|

Conve

Leave a Reply

Your email address will not be published. Required fields are marked *