12ਵੀਂ ਦੇ ਨਤੀਜੇ ਵਿੱਚ ਪੈਰਾਗਾਨ 71 ਦੇ ਵਿਦਿਆਰਥੀ ਛਾਏ

ਐਸ.ਏ.ਐਸ.ਨਗਰ, 16 ਜੁਲਾਈ (ਸ.ਬ.) ਪੈਰਾਗਾਨ ਸੀਨੀਅਰ ਸੰਕੈਡਰੀ ਸਕੂਲ ਸੈਕਟਰ 71 ਵਿੱਚ ਪੜ੍ਹਨ ਵਾਲੇ ਸੀ.ਬੀ.ਐਸ.ਈ. ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸ੍ਰ. ਇਕਬਾਲ ਸਿੰਘ ਸ਼ੇਰਗਿਲ ਨੇ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਵਿੱਚ ਜਾਨਵੀ ਚੌਧਰੀ ਨੇ 93.8 ਫੀਸਦੀ, ਆਨਨਿਆ ਸੂਦ ਨੇ 91.2 ਫੀਸਦੀ, ਆਰਿਅਨ ਨੇ 90.4 ਫੀਸਦੀ ਅਤੇ ਜਸਜੀਤ ਸਿੰਘ ਰਿਹਲ ਨੇ 88.6 ਫੀਸਦੀ ਨੰਬਰ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ| 

Leave a Reply

Your email address will not be published. Required fields are marked *