12ਵੀਂ ਮਾਸਟਰਜ ਅਥਲੈਟਿਕ ਮੀਟ 18 ਨਵੰਬਰ ਨੂੰ

ਐਸ  ਏ ਐਸ ਨਗਰ, 14 ਨਵੰਬਰ (ਸ.ਬ.) 12ਵੀਂ ਮਾਸਟਰਜ ਓਪਨ ਅਥਲੈਟਿਕਸ ਚੈਂਪੀਅਨਸ਼ਿਪ 18 ਨਵੰਬਰ ਨੂੰ ਫੇਜ 8 ਵਿਖੇ 400 ਮੀਟਰ ਟਰੈਕ ਉਪਰ ਕਰਵਾਈ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਸਵਰਨ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ 35 ਸਾਲ ਤੋਂ ਉਪਰ ਦੇ ਵੈਟਰਨ ਅਥਲੀਟ ਅਥਲੈਟਿਕਸ ਦੇ ਵੱਖ ਵੱਖ ਈਵੈਂਟਸ ਵਿੱਚ ਹਿਸਾ ਲੈ ਸਕਦੇ ਹਨ|  ਇਸ ਚੈਂਪੀਅਨਸ਼ਿਪ ਵਿੱਚ  ਅੱਵਲ ਰਹਿਣ ਵਾਲੇ  ਵੈਟਰਨ ਅਥਲੀਟ 25 ਅਤੇ 26 ਨਵੰਬਰ ਨੂੰ ਮਸਤੂਆਣਾ ਸਾਹਿਬ ਵਿਖੇ ਹੋ ਰਹੀ ਸਟੇਟ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਜਿਲ੍ਹੇ ਦੀ ਟੀਮ ਲਈ ਚੁਣੇ ਜਾਣਗੇ| ਇਸ ਚੈਂਪੀਅਨਸ਼ਿਪ ਵਿੱਚ ਮਰਦ ਅਤੇ ਮਹਿਲਾ ਦੋਵੇਂ ਹਿੱਸਾ ਲੈ ਸਕਦੇ ਹਨ| ਇਸ ਤੋਂ ਇਲਾਵਾ ਮੁਹਾਲੀ ਜਿਲ੍ਹੇ ਵਿੱਚ ਅਥਲੈਟਿਕਸ ਨੂੰ ਉਤਸ਼ਾਹਿਤ ਕਰਨ ਲਈ ਅੰਡਰ 19 ਅਤੇ ਅੰਡਰ 12 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ| ਉਹਨਾਂ ਕਿਹਾ ਕਿ  ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਜਰੂਰੀ ਹੈ ਕਿ ਉਹ ਆਪਣਾ ਜਨਮ ਮਿਤੀ ਦਾ ਸਬੂਤ ਅਸਲ  ਰੂਪ ਵਿੱਚ ਨਾਲ ਲੈ ਕੇ ਆਉਣ ਤਾਂ ਕਿ ਉਹਨਾਂ ਦਾ ਸਹੀ ਵਰਗ ਨਿਰਧਾਰਿਤ ਕੀਤਾ ਜਾ ਸਕੇ|

Leave a Reply

Your email address will not be published. Required fields are marked *