12 ਅਤੇ 13 ਅਕਤੂਬਰ ਨੂੰ ਪਾਣੀ ਦੀ ਸਪਲਾਈ ਘੱਟ ਹੋਵੇਗੀ

ਐਸ ਏ ਐਸ ਨਗਰ, 11 ਅਕਤੂਬਰ (ਸ.ਬ.) ਵਾਟਰ ਸਪਲਾਈ ਸਕੀਮ ਫੇਜ 3 ਚੰਡੀਗੜ੍ਹ ਕਜੌਲੀ ਦੀ ਮੇਨ ਪਾਈਪ ਲਾਈਨ ਪਿੰਡ ਮਲੋਆ ਨੇੜੇ ਰਿਪੇਅਰ ਕਰਨ ਲਈ  ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪਾਣੀ ਸਪਲਾਈ 12 ਅਤੇ 13 ਅਕਤੂਬਰ ਨੂੰ ਬੰਦ ਰਖੀ ਜਾਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨ ਸਿਹਤ ਅਤੇ ਸੈਨੀਟੇਸਨ ਮੰਡਲ 2 ਦੇ ਕਾਰਜਕਾਰੀ ਇੰਜਨੀਅਰ ਕਮਲ ਕਿਸ਼ੋਰ ਨੇ ਦਸਿਆ ਕਿ ਇਸ ਕਾਰਨ 12 ਅਕਤੂਬਰ ਨੂੰ ਮੁਹਾਲੀ ਦੇ ਸੈਕਟਰ 70-71, ਪਿੰਡ ਮਟੌਰ, ਸ਼ਾਹੀ ਮਾਜਰਾ, ਫੇਜ 9,10,11 ਅਤੇ ਉਦਯੋਗਿਕ ਖੇਤਰ ਫੇਜ 1 ਤੋਂ 5 ਤਕ ਵਿਚ ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ| ਦੁਪਹਿਰ ਸਮੇਂ ਇਹਨਾਂ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਘੱਟ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਹੋਵੇਗੀ|
ਇਸ ਤਰਾਂ ਉਪਰੋਕਤ ਇਲਾਕਿਆਂ ਵਿਚ 13 ਅਕਤੂਬਰ ਨੂੰ ਸਵੇਰੇ  ਪਾਣੀ ਦੀ ਸਪਲਾਈ ਘਟ ਪ੍ਰੈਸਰ ਨਾਲ ਹੋਵੇਗੀ| ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੇਵੇਗੀ|

Leave a Reply

Your email address will not be published. Required fields are marked *