12 ਵੀਂ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ

ਯਮੁਨਾਨਗਰ, 20 ਜਨਵਰੀ (ਸ.ਬ.) ਇਲਾਕੇ ਦੀ ਥਾਪਰ ਕਾਲੋਨੀ ਵਿੱਚ ਸਥਿਤ ਸਵਾਮੀ ਵਿਵੇਕਾ ਨੰਦ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਵਿੱਚ ਚੱਲ ਰਹੀ ਪੀ.ਟੀ.ਐਮ. ਦੌਰਾਨ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਦਿੱਤੀਆਂ| ਗੰਭੀਰ ਰੂਪ ਵਿੱਚ ਜ਼ਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਦੇ ਇਲਾਜ ਮਗਰੋਂ ਮੌਤ ਹੋ ਗਈ ਹੈ| ਦੋਸ਼ੀ ਵਿਦਿਆਰਥੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਕੂਲ ਵਿੱਚ ਪੀ.ਟੀ.ਐਮ. ਚਲ ਰਹੀ ਸੀ|
ਦੋਸ਼ੀ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਕਮਰੇ ਵਿੱਚ ਜਾ ਕੇ ਉਨ੍ਹਾਂ ਤੇ ਤਿੰਨ ਗੋਲੀਆਂ ਚਲਾਈਆਂ| ਗੋਲੀ ਪ੍ਰਿੰਸੀਪਲ ਦੇ ਚਿਹਰੇ, ਮੋਢੇ ਅਤੇ ਬਾਂਹ ਤੇ ਲੱਗੀ| ਗੋਲੀ ਲੱਗਦੇ ਹੀ ਪ੍ਰਿੰਸੀਪਲ ਜ਼ਖਮੀ ਹੋ ਕੇ ਥੱਲ੍ਹੇ ਡਿੱਗ ਗਈ| ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਿਦਿਆਰਥੀ ਨੇ ਸਕੂਲ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਵਿਦਿਆਰਥੀ ਨੂੰ ਕਾਬੂ ਕਰ ਲਿਆ ਅਤੇ ਪੁਲੀਸ ਦੇ ਹਵਾਲੇ ਕਰ ਦਿੱਤਾ|

Leave a Reply

Your email address will not be published. Required fields are marked *