12.5 ਕਿਲੋ ਸੋਨਾ ਅਤੇ 27 ਲੱਖ ਦੀ ਘੜੀ ਪਾ ਕੇ ਕਾਂਵੜ ਯਾਤਰਾ ਤੇ ਨਿਕਲੇ ਹਨ ਗੋਲਡਨ ਬਾਬਾ

ਨਵੀਂ ਦਿੱਲੀ, 28 ਜੁਲਾਈ (ਸ.ਬ.) ਅੱਜ ਕੱਲ ਹਰਿਦੁਆਰ ਜਾਣ ਵਾਲੇ ਕਾਂਵੜੀਆਂ ਵਿਚ ਗੋਲਡਨ ਬਾਬਾ ਦੀ ਧੂਮ ਹੈ| ਹਰ ਕਾਂਵੜੀ ਉਨ੍ਹਾਂ ਦਾ ਅਸ਼ੀਰਵਾਦ ਪਾਉਣਾ ਚਾਹੁੰਦਾ ਹੈ| ਇਸ ਬਾਬਾ ਦੇ ਸਰੀਰ ਤੇ ਪਾਏ ਸੋਨੇ ਦੇ ਹਾਰ, ਮਹਿੰਗੇ ਰਤਨਾਂ ਨਾਲ ਜੜੇ ਕੜੇ ਅਤੇ ਮੁੰਦਰੀਆਂ ਦਾ ਭਾਰ 12.5 ਕਿਲੋ ਹੈ| ਬਾਜ਼ਾਰ ਵਿਚ ਇੰਨੇ ਸੋਨੇ ਦੀ ਕੀਮਤ ਲਗਭਗ 4 ਕਰੋੜ ਰੁਪਏ ਹੋਵੇਗੀ| ਇਸ ਤੋਂ ਇਲਾਵਾ ਬਾਬਾ 27 ਲੱਖ ਰੁਪਏ ਵਾਲੀ ਹੀਰੇ ਦੀ ਘੜੀ ਵੀ ਪਾਉਂਦੇ ਹਨ ਜੋ ਕਿ ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਬਣਾਈ ਗਈ ਹੈ| ਅਜਿਹੇ ਵਿਚ ਸੜਕ ਤੇ ਚੱਲਦੇ ਗੋਲਡਨ ਬਾਬਾ ਦੀ ਸੁਰੱਖਿਆ ਲਈ ਹਮੇਸ਼ਾ ਦੋ ਪੁਲੀਸ ਵਾਲੇ ਉਨ੍ਹਾਂ ਨਾਲ ਰਹਿੰਦੇ ਹਨ| ਯਾਤਰਾ ਦੌਰਾਨ ਪੁਲੀਸ ਵਾਲਿਆਂ ਦੀ ਗਿਣਤੀ 25 ਹੋ ਜਾਂਦੀ ਹੈ, ਕਿਉਂਕਿ ਬਾਬਾ ਦੇ ਦਰਸ਼ਨਾਂ ਲਈ ਜ਼ਿਆਦਾ ਭੀੜ ਜੁਟਦੀ ਹੈ|
ਉਨ੍ਹਾਂ ਦੇ ਕਾਫਲੇ ਵਿਚ ਇਕ ਮਿੰਨੀ ਟਰੱਕ ਹੈ, ਜਿਸ ਦੇ ਪਿੱਛੇ ਗੱਡੀਆਂ ਵਿਚ ਕਰੀਬ 200 ਚੇਲੇ ਨਾਲ ਚੱਲਦੇ ਹਨ| ਦਿੱਲੀ ਵਿਚ ਕਾਰੋਬਾਰੀ  ਰਹਿ ਚੁੱਕੇ ਬਾਬਾ ਦਾ ਨਾਂ ਸੁਧੀਰ ਕੁਮਾਰ ਮੱਕੜ ਹੈ| ਬਾਬਾ ਹਰ ਸਾਲ ਸਾਵਣ ਦੇ ਮਹੀਨੇ ਵਿਚ ਕਾਂਵੜ ਯਾਤਰਾ ਤੇ ਜ਼ਰੂਰ ਜਾਂਦੇ ਹਨ| ਇਸ ਵਾਰ ਉਨ੍ਹਾਂ ਦੀ 24ਵੀਂ ਯਾਤਰਾ ਹੈ| ਉਨ੍ਹਾਂ ਦੇ ਇਕ ਸਾਥੀ ਨੇ ਦੱਸਿਆ ਕਿ ਕਦੇ ਮੱਕੜ ਦਿੱਲੀ ਵਿਚ ਕੱਪੜਿਆਂ ਦਾ ਵਪਾਰ ਕਰਦੇ ਸੀ ਪਰ ਇਕ ਦਿਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨੇ ਕਿੰਨੇ ਪਾਪ ਕੀਤੇ ਹਨ| ਪਸ਼ਚਾਤਾਪ ਕਰਨ ਲਈ ਉਨ੍ਹਾਂ ਨੇ ਸਾਧੂ ਬਣਨ ਦਾ ਫੈਸਲਾ ਕੀਤਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ| ਬਾਬਾ ਨੇ ਦਾਅਵਾ ਕੀਤਾ ਕਿ ਹਰ ਸਾਲ 200 ਕੁੜੀਆਂ ਦੇ ਵਿਆਹ ਦਾ ਖਰਚਾ ਚੁੱਕਦੇ ਹਨ| ਜੋ ਸੋਨਾ ਉਹ ਪਾ ਕੇ ਰੱਖਦੇ ਹਨ ਉਨ੍ਹਾਂ ਦੇ ਬਾਰੇ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਨੂੰ ਚੇਲਿਆਂ ਵਲੋਂ ਦਿੱਤਾ ਗਿਆ ਹੈ|

Leave a Reply

Your email address will not be published. Required fields are marked *