125ਵੀਂ ਵਾਰ ਖ਼ੂਨਦਾਨ ਕਰਕੇ ਮਨਾਇਆ ਬੱਚਿਆਂ ਦਾ ਜਨਮ ਦਿਨ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਬਾਬਾ ਸ਼ੇਖ ਫ਼ਰੀਦ ਬਲੱਡ ਡੋਨਰਜ਼ ਕੌਂਸਲ ਮੁਹਾਲੀ ਦੇ ਜਨਰਲ ਸਕੱਤਰ, ਪੰਜਾਬ ਟ੍ਰੈਕਟਰਜ਼ ਵਰਕਰਜ਼ ਯੂਨੀਅਨ ਮੁਹਾਲੀ ਦੇ ਸਾਬਕਾ ਪ੍ਰਧਾਨ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼-ਗਿਆਰਾਂ ਮੁਹਾਲੀ ਦੇ ਜਨਰਲ ਸਕੱਤਰ ਅਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਮੁਹਾਲੀ ਦੇ ਮੀਡੀਆ ਅਡਵਾਈਜ਼ਰ ਸ੍ਰ. ਹਾਕਮ ਸਿੰਘ ਜਵੰਦਾ (ਸਟੇਟ ਐਵਾਰਡੀ) ਨੇ ਆਪਣੇ ਦੋਵਾਂ ਬੱਚਿਆਂ ਬੇਟੀ ਰੁਪਿੰਦਰ ਜਵੰਦਾ ਅਤੇ ਬੇਟੇ ਅਪਿੰਦਰ ਜਵੰਦਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ 125ਵੀਂ ਵਾਰ ਖ਼ੂਨਦਾਨ ਕਰਕੇ ਜਨਮ ਦਿਨ ਮਨਾਇਆ | ਸ. ਹਾਕਮ ਸਿੰਘ ਜਵੰਦਾ (ਸਟੇਟ ਐਵਾਰਡੀ) ਵੱਲੋਂ ਹੁਣ ਤੱਕ 50 ਵਾਰ ਹੋਲ ਬਲੱਡ ਅਤੇ 75 ਵਾਰ ਪਲੇਟਲੈਟਸ (ਡੇਂਗੂ ਅਤੇ ਕੈਂਸਰ ਦੇ ਮਰੀਜ਼ਾਂ ਲਈ) ਦਾਨ ਕੀਤੇ ਜਾ ਚੁੱਕੇ ਹਨ| ਇਸ ਪਰਿਵਾਰ ਵੱਲੋਂ ਆਪਣੇ ਜਨਮ ਦਿਨ, ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇ ਗੰਢ, ਨੈਸ਼ਨਲ ਬਲੱਡ ਡੋਨਰਜ਼ ਡੇ, ਨਵਾਂ ਸਾਲ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਨੂੰ ਹਮੇਸ਼ਾਂ ਖ਼ੂਨਦਾਨ ਕਰਕੇ ਹੀ ਮਨਾਇਆ ਜਾਂਦਾ ਹੈ |
ਇਸ ਮੌਕੇ ਸ੍ਰ. ਹਾਕਮ ਸਿੰਘ ਜਵੰਦਾ ਨੇ ਕਿਹਾ ਕਿ ਆਪਣੇ ਲਈ ਤਾਂ ਪਸ਼ੂ ਤੇ ਪੰਛੀ ਵੀ ਜਿਊਂਦੇ ਹਨ ਪਰ ਜਿੰਦਗੀ ਦਾ ਸਹੀ ਆਨੰਦ ਤਾਂ ਦੂਜਿਆਂ ਦੀ ਭਲਾਈ ਕਰਕੇ ਹੀ ਲਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਉਹ ਆਪਣਾ ਸਰੀਰ ਦਾਨ ਕਰਨ ਦੇ ਵੀ ਫਾਰਮ ਭਰ ਚੁੱਕੇ ਹਨ|

Leave a Reply

Your email address will not be published. Required fields are marked *