13ਵੀਂ ਜਿਲ੍ਹਾ ਐਥਲੈਟਿਕਸ ਚੈਂਪੀਅਨਸ਼ਿਪ ਭਲਕੇ ਤੋਂ

ਐਸ ਏ ਐਸ ਨਗਰ, 31 ਅਗਸਤ (ਸ.ਬ.) ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਐਸ ਏ ਐਸ ਨਗਰ (ਡੀ ਏ ਏ ਅਤੇ ਐਮ ਡੀ ਏ ਏ ) ਵਲੋਂ 13ਵੀਂ ਜਿਲ੍ਹਾ ਐਥਲੈਟਿਕਸ ਐਸੋਸੀਏਸ਼ਨ 2018-2019 ਇੱਕ ਅਤੇ ਦੋ ਸਤੰਬਰ ਨੂੰ ਫੇਜ਼ 8 ਦੇ ਦੁਸਹਿਰਾ ਗ੍ਰਾਉਂਡ ਦੇ 400 ਮੀਟਰ ਟ੍ਰੈਕ ਵਿੱਚ ਕਰਵਾਈ ਜਾ ਰਹੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਏ ਏ ਦੇ ਪ੍ਰਧਾਨ ਸ੍ਰੀ ਜੀ ਐਸ ਸਰਾਓਂ ਅਤੇ ਐਮ ਡੀ ਏ ਏ ਦੇ ਪ੍ਰਧਾਨ ਸ੍ਰ. ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ 1 ਸਤੰਬਰ ਨੂੰ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਕਰਨਗੇ| ਇਸ ਮੌਕੇ ਸ੍ਰ. ਬਲਵਿੰਦਰ ਸਿੰਘ ਬਾਬਾ ਜੀ, ਏਸ਼ੀਅਨ ਗੋਲਡ ਮੈਡਲਿਸਟ ਅਤੇ ਅਰਜਨ ਐਵਾਰਡੀ ਵਿਸ਼ੇਸ ਮਹਿਮਾਣ ਅਤੇ ਸ੍ਰੀਮਤੀ ਸਰਬਜੀਤ ਕੌਰ ਪੀ ਸੀ ਐਸ ਅੰਤਰਰਾਸ਼ਟਰੀ ਐਥਲੀਟ, ਕਂੌਸਲਰ ਸ੍ਰ. ਸਤਵੀਰ ਸਿੰਘ ਧਨੋਆ, ਕੌਂਸਲਰ ਸ ੍ਰ. ਗੁਰਮੀਤ ਸਿੰਘ ਵਾਲੀਆ, ਸ੍ਰੀ ਰਾਹੁਲ ਜੈਨ ਡਾਇਰੈਕਟਰ ਇਸਕੋਨ ਪ੍ਰੋਜੈਕਟ, ਸ੍ਰੀ ਅਸ਼ੌਕ ਕੁਮਾਰ ਗੁਪਤਾ ਐਮ ਡੀ ਡਿਪਲਾਸਟ ਗਰੁਪ ਵਿਸ਼ੇਸ ਮਹਿਮਾਣ ਹੋਣਗੇ| ਇਸ ਮੌਕੇ ਐਮ ਡੀ ਏ ਏ ਦੇ ਸੀ. ਮੀਤ ਪ੍ਰਧਾਨ ਸ੍ਰ. ਜੀ ਐਸ ਬੋਪਾਰਾਏ, ਡੀ ਏ ਏ ਦੇ ਸੀ. ਮੀਤ ਪ੍ਰਧਾਨ ਇੰਜ ਐਸ ਆਈ ਐਸ ਕੌਰਾ, ਜਨਰਲ ਸੈਕਟਰੀ ਡਾ ਸਵਰਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *