13 year old girl gave birth to a baby boy in Mohali

13-yrs1

‘ਪ੍ਰਭ ਆਸਰਾ’ ਵਿਚ ਰਹਿੰਦੀ ਲਵਾਰਸ 13 ਸਾਲਾ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ

ਕੁਰਾਲੀ 4 ਅਕਤੂਬਰ : ਕੁਰਾਲੀ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਉੱਤੇ ਲਵਾਰਸ ਤੇ ਨਿਆਸਰੇ ਨਾਗਰਿਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿੱਚ ਰਹਿੰਦੀ ਇੱਕ 13 ਸਾਲ 7 ਮਹੀਨਿਆਂ ਦੀ ਲੜਕੀ ਨੇ ਬੱਚੇ ਨੂ ੰਜਨਮ ਦਿੱਤਾ ਹੈ| ਇਸ ਲੜਕੀ ਨੂੰ ਲੁਧਿਆਣਾ ਪੁਲੀਸ ਵੱਲੋਂ 28 ਜੂਨ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ| ਇਹ ਲੜਕੀ ਉਦੋਂ ਗਰਭਵਤੀ ਹਾਲਤ ਵਿੱਚ ਸੀ|

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 28 ਜੂਨ ਨੂੰ ਇੱਕ ਲਵਾਰਿਸ ਬੱਚੀ ਨੂੰ ਲੁਧਿਆਣਾ ਪੁਲੀਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ, ਜੋ ਪੁਲੀਸ ਨੂੰ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਲਾਵਾਰਿਸ ਹਾਲਤ ਵਿਚ ਮਿਲੀ ਸੀ| ਇਸ ਲੜਕੀ ਦੀ ਜਾਂਚ ਸਿਵਲ ਹਸਪਤਾਲ ਵਿਖੇ ਕਰਵਾਈ ਗਈ ਤਾਂ ਉਹ ਡਾਕਟਰਾ ਵੱਲੋਂ ਸੱਤ ਮਹੀਨੇ ਦੀ ਗਰਭਵਤੀ ਦੱਸੀ ਗਈ ਸੀ|

ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਲੜਕੀ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਸੀ ਉਸਨੂੰ ਮੁਹਾਲੀ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਸਦਾ ਆਪਰੇਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਉਸਨੇ ਇੱਕ ਲੜਕੇ ਨੂੰ ਜਨਮ ਦਿੱਤਾ|

ਸੰਸਥਾ ਵੱਲੋਂ ਨਵਜੰਮੇ ਬੱਚੇ ਦਾ ਨਾਮ ਪ੍ਰਭਸ਼ਰਨ ਰਖਿਆ ਗਿਆ ਹੈ| ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਸੇਵਾਦਾਰਾਂ ਵੱਲੋਂ ਡਾਕਟਰੀ ਅਮਲੇ ਦੀ ਮਦਦ ਨਾਲ ਨਵਜੰਮੇ ਬਚੇ ਤੇ ਮਾਂ ਦੀ ਸੇਵਾ ਸੰਭਾਲ ਦੇ ਪ੍ਰਬੰਧ ਕੀਤੇ ਗਏ ਹਨ|

Leave a Reply

Your email address will not be published. Required fields are marked *