14 ਅਗਸਤ ਨੂੰ ਅਰਥੀ ਫੂਕ ਰੈਲੀ ਕਰਨਗੇ ਕਲਾਸ ਫੋਰ ਇੰਪਲਾਈਜ਼ ਅਤੇ ਸਫਾਈ ਮਜਦੂਰ

ਐਸ.ਏ.ਐਸ. ਨਗਰ, 13 ਅਗਸਤ : ਕਲਾਸ-ਫੌਰ ਇੰਪਲਾਈਜ਼ ਅਤੇ ਸਫਾਈ ਮਜ਼ਦੂਰ 14 ਅਗਸਤ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਅਰਥੀ ਫੂਕ ਰੈਲੀਆਂ ਕਰਨਗੇ| ਇਹ ਰੈਲੀਆਂ ਸਾੜਨ ਸਮੇਂ ਕੇਂਦਰ ਸਰਕਾਰ ਦੇ ਪੇ-ਕਮਿਸ਼ਨ ਦੇ ਜਾਰੀ ਹੋਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਕਿਉਂਕਿ ਇਸ ਦੇ ਵਿੱਚ ਕਲਾਸ-ਫੌਰ ਇੰਪਲਾਈਜ਼ ਅਤੇ ਸਫਾਈ ਕਾਮਿਆਂ ਦੇ ਵੱਖਰੇ ਸਕੇਲ ਖਤਮ ਕਰ ਦਿੱਤੇ ਗਏ ਹਨ| ਇਨ੍ਹਾਂ ਦੀ ਥਾਂ ਤੇ ਮਲਟੀਪਰਪਜ਼ ਵਰਕਰ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ| ਇਸ ਦੇ ਨਾਲ ਗਰੀਬ ਸ਼੍ਰੇਣੀ ਦੇ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ ਕਿਉਂਕਿ ਮਲਟੀਪਰਪਜ਼ ਵਰਕਰ ਦੀ ਯੋਗਤਾ ਉਪਰ ਚੁੱਕ ਦਿੱਤੀ ਗਈ ਹੈ| ਪੰਜਾਬ ਦੇ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਵੀ ਭਵਿੱਖ ਧੁੰਦਲਾ ਕਰ ਦਿੱਤਾ ਗਿਆ ਹੈ| ਇਹ ਕੇਂਦਰ ਦੀ ਰਿਪੋਰਟ ਕੇਂਦਰੀ ਜਥੇਬੰਦੀਆਂ ਨੇ ਵੀ ਰੱਦ ਕੀਤੀ ਹੈ ਪਰ ਇਹ ਰਿਪੋਰਟ ਕੇਂਦਰ ਸਰਕਾਰ ਨੇ ਲਾਗੂ ਕਰ ਦਿੱਤੀ ਹੈ ਜਦੋਂ ਕਿ ਪੰਜਾਬ ਦੇ ਪੇ-ਕਮਿਸ਼ਨ ਨੇ ਕੰਮ ਅਜੇ ਸ਼ੁਰੂ ਨਹੀਂ ਕੀਤਾ| ਇਹ ਪੇ-ਕਮਿਸ਼ਨ ਲਿਖਤੀ ਰੂਪ ਵਿੱਚ 25 ਅਪਰੈਲ 2014 ਨੂੰ ਮੁੱਖ ਮੰਤਰੀ ਨੇ ਮੰਨਿਆ ਸੀ ਅਤੇ 6ਵੇਂ ਪੇ-ਕਮਿਸ਼ਨ ਨੂੰ ਪਿਛਲੇ ਕਈ ਮਹੀਨਿਆਂ ਤੋਂ ਬਗੈਰ ਹੀ ਕਿਸੇ ਕੰਮ ਤੋਂ ਬਿਠਾਇਆ ਗਿਆ| ਡੀ.ਏ. ਦੇ ਬਕਾਏ ਰੋਕ ਦਿੱਤੇ ਗਏ ਹਨ ਅਤੇ ਡੀ.ਏ. ਦੀ ਕਿਸ਼ਤ ਵੀ ਨਹੀਂ ਦਿੱਤੀ ਗਈ| ਇਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਅਤੇ ਕੇਂਦਰ ਦੀ ਮੋਦੀ ਅਤੇ ਬਾਦਲ ਸਰਕਾਰ ਵਿਰੁੱਧ ਜਬਰਦਸਤ ਰੋਸ ਹੈ| 15 ਅਗਸਤ ਨੂੰ ਵੀ ਝੰਡਾ ਲਹਿਰਾਉਣ ਲਾਏ ਮੁੱਖ ਮੰਤਰੀ ਨੂੰ ਰੈਲੀ ਕਰਕੇ ਘੇਰਿਆ ਜਾਵੇਗਾ| ਜੇ ਮੰਗ ਪੱਤਰ ਲੈ ਕੇ ਠੀਕ ਗੱਲ ਨਾ ਕੀਤੀ ਤਾਂ ਮੁੱਖ ਮੰਤਰੀ ਦੇ ਵਿਰੁੱਧ ਮੁਹਾਲੀ ਵਿੱਚ ਮੁਜਾਹਰਾ ਕੀਤਾ ਜਾਵੇਗਾ| ਕਿਉਂਕਿ ਇਨ੍ਹਾਂ ਸਰਮਾਏਦਾਰ ਸਰਕਾਰਾਂ ਨੇ ਕਲਾਸ-ਫੌਰ ਮੁਲਾਜ਼ਮਾਂ ਅਤੇ ਇਨ•ਾਂ ਦੇ ਪਰਿਵਾਰਾਂ ਨੂੰ ਠੇਕੇਦਾਰ ਗੁਲਾਮੀ ਵੱਲ ਧੱਕ ਦਿੱਤਾ ਹੈ| ਇਹੀ ਕਾਰਵਾਈ ਸਾਰੇ ਪੰਜਾਬ ਤੇ ਜਿਲ੍ਹਾ ਸਦਰ ਮੁਕਾਮਾਂ ਤੇ ਕੀਤੀ ਜਾਵੇਗੀ| 14 ਅਗਸਤ ਨੂੰ 24 ਘੰਟੇ ਦੀਆਂ ਆਗੂ ਭੁੱਖ ਹੜਤਾਲਾਂ ਵੀ ਸ਼ੁਰੂ ਕਰਨਗੇ ਅਤੇ 17 ਅਗਸਤ ਨੂੰ ਵੀ ਜਿਲ੍ਹਾ ਖਜਾਨਾ ਦਫਤਰਾਂ ਅੱਗੇ ਮੁਜਾਹਰੇ ਕੀਤੇ ਜਾਣਗੇ| ਇਹ ਐਲਾਨ ਅੱਜ ਇੱਥੇ ਮੁਲਾਜ਼ਮ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੱਜਨ ਸਿੰਘ, ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਮੋਹਣ ਸਿੰਘ (ਸਰਪੰਚ), ਪੰਜਾਬ ਦੇ ਸਕੱਤਰ ਪਵਨ ਗੋਡਯਾਲ, ਪ੍ਰਧਾਨ ਰਾਜਨ ਚਵੱਰੀਆ, ਨਗਰ ਨਿਗਮ ਕਲਾਸ-ਫੌਰ ਸਫਾਈ ਮਜ਼ਦੂਰਾਂ ਦੇ ਆਗੂ ਸੋਭਾ ਰਾਮ, ਮਹੀਪਾਲ, ਜਗੀਰ ਸਿੰਘ, ਠੇਕੇ ਤੇ ਕੰਮ ਕਰਦੇ ਮੁੱਖ ਆਗੂ ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਜਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰੇਮ ਚੰਦ, ਚੰਡੀਗੜ੍ਹ ਦੇ ਵਰਕਿੰਗ ਪ੍ਰਧਾਨ ਕਿਸ਼ਨ ਪ੍ਰਸ਼ਾਦ, ਚੰਦਨ ਸਿੰਘ ਸਮੇਤ ਹੋਰ ਕਈ ਆਗੂ ਸ਼ਾਮਲ ਸਨ|

Leave a Reply

Your email address will not be published. Required fields are marked *