14 ਘੰਟੇ ਦੀ ਬਚਾਅ ਮੁਹਿੰਮ ਤੋਂ ਬਾਅਦ ਜਿਊਂਦਾ ਕੱਢਿਆ 27 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗਾ ਇੱਕ ਬੱਚਾ

ਭੋਪਾਲ, 17 ਫਰਵਰੀ (ਸ.ਬ.) ਸਿੰਗਰੌਲੀ ਜ਼ਿਲੇ ਵਿੱਚ ਬੀਤੀ ਸ਼ਾਮ 4 ਵਜੇ ਕਰੀਬ 27 ਫੁੱਟ ਡੂੰਘੇ ਬੋਰਵੇਲ ਵਿੱਚ ਡਿੱਗੇ ਇਕ ਸਾਲ ਦੇ ਬੱਚੇ ਨੂੰ ਪੁਲੀਸ ਅਤੇ ਪ੍ਰਸ਼ਾਸਨ ਨੇ 14 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਬਾਅਦ ਜਿਊਂਦੇ ਬਾਹਰ ਕੱਢ ਲਿਆ| ਬਚਾਅ ਮੁਹਿੰਮ ਮਸ਼ੀਨਾਂ ਅਤੇ ਦੋ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਮੌਜੂਦ ਰਹੀਆਂ|
ਮਾਮਲਾ ਸਿੰਗਰੌਲੀ ਜ਼ਿਲੇ ਤੋਂ ਕਰੀਬ 30 ਕਿਲੋਮੀਟਰ ਦੂਰਾ ਮਾਡਾ ਥਾਣੇ ਤੇ ਤਹਿਤ ਆਉਣ ਵਾਲੇ ਬਹੇਰੀਕਲਾ ਪਿੰਡ ਦਾ ਹੈ| ਇੱਥੇ ਬੀਤੀ ਸ਼ਾਮ ਕਰੀਬ 4 ਵਜੇ ਇਕ ਸਾਲ ਦਾ ਮਾਸੂਮ ਚੰਦਸ਼ੇਖਰ ਪੁੱਤਰ ਬਾਬੁੰਦਰ           ਖੇਡਦੇ-ਖੇਡਦੇ ਘਰ ਦੇ ਕੋਲ ਬੋਰਵੇਲ ਵਿੱਚ ਡਿੱਗ ਗਿਆ| ਬੱਚੇ ਦੇ ਬੋਰਵੇਲ ਵਿੱਚ ਡਿੱਗਣ ਦੀ ਜਾਣਕਾਰੀ ਜਦੋਂ ਘਰਵਾਲਿਆਂ ਪਤਾ ਲੱਗੀ ਤਾਂ ਹਲਚੱਲ ਮੱਚ ਗਈ| ਬੱਚੇ ਦੀ ਰੌਣ ਦੀ ਆਵਾਜ਼ ਸੁਣਨ ਤੋਂ ਬਾਅਦ ਪਿੰਡ ਦੇ ਲੋਕ ਫਸੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਫਲ ਨਹੀਂ ਹੋ ਸਕੇ| ਇਸ ਦਰਮਿਆਨ ਪਿੰਡ ਦੇ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ| ਸੂਰਜਕਾਂਤ ਸ਼ਰਮਾ ਨੇ ਤੁਰੰਤ ਬਚਾਅ ਮੁਹਿੰਮ ਟੀਮ ਲੈ ਕੇ ਘਟਨਾ ਸਥਾਨ ਤੇ ਪੁੱਜੇ|
ਬੋਰਵੇਲ ਵਿੱਚ ਡਿੱਗੇ ਬੱਚੇ ਨੂੰ ਸਾਹ ਲੈਣ ਵਿੱਚ ਤਕਲੀਫ ਨਾ ਸਕੇ, ਇਸ ਲਈ ਮੌਕੇ ਤੇ ਦੋ ਡਾਕਟਰਾਂ ਦੀ ਇਕ ਟੀਮ ਭੇਜੀ ਗਈ| ਡਾਕਟਰ ਪਾਇਪ ਦੇ ਜ਼ਰੀਏ ਬੱਚੇ ਤੱਕ ਆਕਸੀਜਨ ਪਹੁੰਚਾਉਂਦੇ ਰਹੇ|       ਬੋਰਵੇਲ ਡੂੰਘਾ ਹੋਣ ਕਾਰਨ ਅੰਧੇਰੇ ਦੇ ਚੱਲਦੇ ਬੱਚੇ ਦੀ ਹਰਕਤ ਨਜ਼ਰ ਨਹੀਂ ਆ ਰਹੀ ਸੀ| ਇਸ ਦੇ ਲਈ ਟਾਰਚ ਦਾ ਸਹਾਰਾ ਲਿਆ ਗਿਆ|
ਬੱਚੇ ਨੂੰ ਬਚਾਉਣ ਲਈ ਪੁਲੀਸ ਨੇ ਤੁਰੰਤ 4 ਮਸ਼ੀਨਾਂ ਬੁਲਵਾਈਆਂ| ਆਖ਼ਿਰਕਾਰ ਅੱਜ ਸਵੇਰੇ 5-6ਵਜੇ ਬੱਚੇ ਨੂੰ ਬੋਰਵੇਲ ਤੋਂ ਬਾਹਰ ਕੱਢ ਲਿਆ ਗਿਆ|

Leave a Reply

Your email address will not be published. Required fields are marked *