14 ਦਸੰਬਰ ਨੂੰ ਰਿਲੀਜ਼ ਹੋਵੇਗੀ ਫਿਲਮ ਭੱਜੋ ਵੀਰੋ ਵੇ

ਚੰਡੀਗੜ੍ਹ, 15 ਨਵੰਬਰ (ਸ.ਬ.) ਲੇਖਕ-ਨਿਰਦੇਸ਼ਕ ਤੋਂ ਬਾਅਦ ਨਾਇਕ ਬਣੇ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ ਭੱਜੋ ਵੀਰੋ ਵੇ 14 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਪੇਸ਼ ਹੋਣ ਜਾ ਰਹੀ ਹੈ| ਰਿਦਮ ਬੁਆਏਜ਼ ਐਂਟਰਟੇਨਮੈਂਟ ਅਤੇ ਹੇਅਰ ਓਮ ਜੀ ਸਟੂਡਿਓਜ਼ ਦੇ ਸਾਂਝੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਤਲਵਿੰਦਰ ਹੇਅਰ ਵੱਲੋਂ ਬਣਾਈ ਇਸ ਫਿਲਮ ਦੀ ਕਹਾਣੀ ਅੰਬਰ ਦੀਪ ਨੇ ਹੀ ਲਿਖੀ ਹੈ ਤੇ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ|
ਫਿਲਮ ਵਿਚ ਅੰਬਰਦੀਪ ਨਾਲ ਮੁੱਖ ਅਭਿਨੇਤਰੀ ਦੀ ਭੂਮਿਕਾ ਵਿੱਚ ਸਿੰਮੀ ਚਾਹਲ ਤੋਂ ਇਲਾਵਾ ਗੁੱਗੂ ਗਿੱਲ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਯਾਦ ਗਰੇਵਾਲ, ਹਰਦੀਪ ਗਿੱਲ, ਬਲਵਿੰਦਰ ਬੁਲਟ ਅਤੇ ਸੁਖਵਿੰਦਰ ਰਾਜ ਆਦਿ ਕਲਾਕਾਰ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ|

Leave a Reply

Your email address will not be published. Required fields are marked *