14 ਮਾਰਚ ਨੂੰ ‘ਬੇਗਮਪੁਰਾ ਪਾਤਸ਼ਾਹੀ ਬਣਾਓ’ ਵਿਸ਼ਾਲ ਰੈਲੀ ਕਰੇਗੀ ਬਸਪਾ : ਜਸਵੀਰ ਸਿੰਘ ਗੜ੍ਹੀ

ਜਲੰਧਰ, 23 ਫਰਵਰੀ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੇਨੀਵਾਲ ਅਤੇ ਵਿਪੁਲ ਕੁਮਾਰ ਸ਼ਾਮਿਲ ਹੋਏ।

ਇਸ ਮੌਕੇ ਸੰਬੋਧਨ ਕਰਦਿਆਂ ਬੇਨੀਵਾਲ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲਾਂ ਤੱਕ ਪੰਜਾਬ ਨੂੰ ਲੁੱਟਿਆ ਗਿਆ ਹੈ ਜਿਸ ਲਈ ਕਾਂਗਰਸ ਤੇ ਅਕਾਲੀ ਦਲ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਦੋਹਾਂ ਪਾਰਟੀਆਂ ਨੇ ਪੰਜਾਬ ਦੀ ਜਵਾਨੀ, ਪੰਜਾਬ ਦਾ ਪਾਣੀ, ਪੰਜਾਬ ਦੀ ਧਰਤੀ, ਹਵਾ ਪਾਣੀ, ਸਿਹਤ, ਸਿੱਖਿਆ ਰੁਜ਼ਗਾਰ ਲੁੱਟ ਲਿਆ ਹੈ ਅਤੇ ਇਸ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬਸਪਾ ਪੂਰੇ ਪੰਜਾਬ ਵਿੱਚ ਪੋਲ ਖੋਲ ਅੰਦੋਲਨ ਚਲਾਏਗੀ। ਇਸ ਮੌਕੇ ਸ੍ਰੀ ਵਿਪਲ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਦਲ ਨੇ ਪਛੜੀਆਂ ਸ਼੍ਰੇਣੀਆਂ ਦੀ ਮੰਡਲ ਕਮਿਸ਼ਨ ਰਿਪੋਰਟ ਨੂੰ ਨਾ ਲਾਗੂ ਕਰਕੇ ਪਿੱਛੜੇ ਵਰਗ ਦਾ ਹੱਕ ਖਾਧਾ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਸਪਾ ਵੱਲੋਂ 14 ਮਾਰਚ ਨੂੰ ਸੂਬਾ ਪੱਧਰੀ ‘ਬੇਗਮਪੁਰਾ-ਪਾਤਸ਼ਾਹੀ ਬਣਾਓ’ ਰੈਲੀ ਰੱਖੀ ਗਈ ਗਈ। ਇਸ ਦਾ ਨਾਅਰਾ ‘ਪਾਤਸ਼ਾਹੀ ਬਣਾਓ, ਬੇਗਮਪੁਰਾ ਵਸਾਓ’ ਹੋਵੇਗਾ।

ਮੀਟਿੰਗ ਦੌਰਾਨ ਗੁਰਲਾਲ ਸ਼ੈਲਾ ਨੂੰ ਪੰਜਾਬ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬ ਵਿੱਚ ਬੂਥ ਕਮੇਟੀਆਂ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਚਮਕੌਰ ਸਿੰਘ ਵੀਰ, ਬਲਦੇਵ ਮਹਿਰਾ, ਗੁਰਲਾਲ ਸ਼ੈਲਾ, ਬਲਵਿੰਦਰ ਕੁਮਾਰ, ਪਰਮਜੀਤ ਮੱਲ, ਅਜੀਤ ਸਿੰਘ ਭੈਣੀ, ਮਨਜੀਤ ਸਿੰਘ ਅਟਵਾਲ, ਸ਼ਵਿੰਦਰ ਸਿੰਘ ਛੱਜਲਵੰਡੀ, ਐਡਵੋਕੇਟ ਰਣਜੀਤ ਕੁਮਾਰ, ਲਾਲ ਸਿੰਘ ਸੁਲਹਾਨੀ, ਜੋਗਾ ਸਿੰਘ ਪਨੋਦੀਆਂ, ਰਮੇਸ਼ ਕੌਲ, ਸਵਰਨ ਸਿੰਘ ਕਲਿਆਣ, ਡਾ. ਸੁਖਬੀਰ ਸਿੰਘ ਸਲਾਰਪੁਰ, ਪੀ.ਡੀ. ਸ਼ਾਂਤ, ਐਡਵੋਕੇਟ ਵਿਜੇ ਬੱਧਣ, ਡਾ. ਜਸਪ੍ਰੀਤ ਸਿੰਘ ਪਰਵੀਨ ਬੰਗਾ, ਹੰਸ ਰਾਜ ਸਰੋਹਾ, ਜੇਪੀ ਭਗਤ, ਤੀਰਥ ਰਾਜਪੁਰਾ, ਸੰਤ ਰਾਮ ਮਲੀਆਂ, ਪਰਵੀਨ ਬੰਗਾ, ਜਗਦੀਸ਼ ਸ਼ੇਰਪੁਰੀ, ਡਾ. ਮਹਿੰਦਰਪਾਲ, ਲਾਲ ਚੰਦ ਔਜਲਾ, ਇੰ. ਮਹਿੰਦਰ ਸੰਧਰਾਂ, ਵਿਜੈ ਯਾਦਵ, ਅੰਮ੍ਰਿਤਪਾਲ ਭੋਂਸਲੇ, ਮਾ. ਰਾਮ ਪਾਲ ਅਬਿਆਣਾ, ਬਲਵਿੰਦਰ ਮੱਲਵਾਲ, ਜਸਵੰਤ ਰਾਏ, ਮਨਿੰਦਰ ਸ਼ੇਰਪੁਰੀ, ਗੋਬਿੰਦ ਸਿੰਘ, ਸੁਖਦੇਵ ਸਿੰਘ ਭਰੋਵਾਲ, ਤਰਸੇਮ ਥਾਪਰ, ਮਨੀ ਸਹੋਤਾ, ਵਿਨੇ ਮਹੇ, ਜਤਿੰਦਰ ਬੱਬੂ, ਜੀਤ ਰਾਮ ਬਸਰਾ, ਨਿਰਮਲ ਸਾਇਆ, ਹਵਾ ਸਿੰਘ ਹਨੇਰੀ, ਜਸਵੀਰ ਸਿੰਘ ਬਰਨਾਲਾ, ਆਤਮਾ ਸਿੰਘ ਪਰਮਾਰ, ਜਗਦੀਸ਼ ਪਰਸ਼ਾਦ, ਗੁਰਬਖਸ਼ ਸਿੰਘ, ਪਲਵਿੰਦਰ ਬਿੱਕਾ, ਥੋਰੂ ਰਾਮ, ਸੁਖਵਿੰਦਰ ਸੁੱਖ, ਕੁਲਵਿੰਦਰ ਸਿੰਘ ਸਹੋਤਾ ਕੇਸਰ ਸਿੰਘ ਬਖਸ਼ੀਵਾਲਾ, ਗੁਰਦੀਪ ਮਾਖਾ, ਹਰਦੇਵ ਸਿੰਘ ਤਰਖੰਬਧ, ਐਡਵੋਕੇਟ ਕੁਲਦੀਪ ਸਿੰਘ, ਧਰਮਪਾਲ ਭਗਤ, ਡਾ ਜੋਗਿੰਦਰ ਸਿੰਘ, ਤਰਸੇਮ ਭੋਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *