14 More Dengue cases, 1 case of Chikungunya in Mohali

dengue

ਡੇਂਗੂ  ਦੇ 14 ਅਤੇ ਚਿਕਨਗੁਨਿਆ ਦਾ ਇੱਕ ਮਰੀਜ ਸਾਹਮਣੇ ਆਇਆ
ਜਿਲ੍ਹੇ ਵਿੱਚ ਡੇਂਗੂ ਦੇ ਮਰੀਜਾਂ ਦੀ ਗਿਣਤੀ 883 ਤੇ ਪਹੁੰਚੀ

ਐਸ ਏ ਐਸ ਨਗਰ, 29 ਸਤੰਬਰ : ਡੇਂਗੂ ਦੇ ਮਰੀਜਾਂ ਦੀ ਗਿਣਤੀ ਮੁਹਾਲੀ ਵਿੱਚ ਵੱਧਦੀ ਹੀ ਜਾ ਰਹੀ ਹੈ| ਭਾਵੇਂ ਪ੍ਰਸ਼ਾਸਨ ਦੁਆਰਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਅਸਰ ਵੀ ਹੁਣ ਦਿਖਣ ਲੱਗਿਆ ਹੈ |
ਅੱਜ ਜਿਲ੍ਹਾ ਮੁਹਾਲੀ ਵਿੱਚ ਡੇਂਗੂ ਦੇ 14 ਅਤੇ ਚਿਕਨਗੁਨਿਆ ਦਾ 1 ਮਰੀਜ ਸਾਹਮਣੇ ਆਇਆ ਹੈ| ਡੇਂਗੂ  ਦੇ ਮਰੀਜਾਂ ਦੀ ਕੁਲ ਗਿਣਤੀ 883 ਹੋ ਗਈ ਹੈ |
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਡੇਂਗੂ ਨੂੰ ਕਾਬੂ ਕਰਨ ਲਈ ਕੋਸ਼ਿਸ਼ ਲਗਾਤਾਰ ਚੱਲ ਰਹੀ ਹੈ | ਲੋਕਾਂ ਨੂੰ ਸਰੀਰ ਢਕਣ ਵਾਲੇ ਕੱਪੜੇ ਪਹਿਨਣ ਦੀ ਨਸੀਹਤ ਦਿੱਤੀ ਗਈ ਹੈ| ਇਸ ਦੌਰਾਨ ਨਿਗਮ ਦੀਆਂ ਟੀਮਾਂ ਦੁਆਰਾ ਚਾਰ ਮਸ਼ੀਨਾਂ ਨਾਲ ਪੂਰੇ ਸ਼ਹਿਰ ਵਿੱਚ ਫਾਗਿੰਗ ਕਰਵਾਈ ਜਾ ਰਹੀ ਹੈ |  ਜਿਨ੍ਹਾਂ ਇਲਾਕੀਆਂ ਵਿੱਚ ਫਾਗਿੰਗ ਨਾ ਕੀਤੇ ਜਾਣ ਦੀਆਂ ਸ਼ਿਕਾਇਤਾਂ ਆਈਆਂ ਸਨ, ਉੱਥੇ ਵੀ ਟੀਮਾਂ ਗਈਆਂ ਹਨ|  ਇਸ ਤੋਂ ਇਲਾਵਾ ਹਸਪਤਾਲ ਵਿੱਚ ਆਇਸੋਲੇਟਿਡ ਵਾਰਡ ਵੀ ਬਣਾਏ ਗਏ ਹਨ ਤਾਂਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ| ਇੱਥੇ ਜਿਕਰਯੋਗ ਹੈ ਕਿ ਜਿਲ੍ਹੇ ਨੇ ਇਸ ਵਾਰ ਡੇਂਗੂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ|

Leave a Reply

Your email address will not be published. Required fields are marked *