146 ਗ੍ਰਾਮ ਚਰਸ ਸਮੇਤ ਇੱਕ ਵਿਅਕਤੀ ਗ੍ਰਿਫਤਾਰ

ਬਿਲਾਸਪੁਰ, 16 ਅਗਸਤ (ਸ.ਬ.) ਬਿਲਾਸਪੁਰ ਪੁਲੀਸ ਨੂੰ ਉਸ ਸਮੇਂ ਕਾਮਯਾਬੀ ਹਾਸਿਲ ਹੋਈ ਜਦੋਂ ਉਨ੍ਹਾਂ ਨੇ ਬੱਸ ਅੱਡੇ ਤੇ ਇਕ ਵਿਅਕਤੀ ਤੋਂ 146 ਗ੍ਰਾਮ ਚਰਸ ਬਰਾਮਦ ਕੀਤੀ| ਨਾਲ ਹੀ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ|
ਪੁਲੀਸ ਨੇ ਗਸ਼ਤ ਦੌਰਾਨ ਜਦੋਂ ਸਥਾਨਕ ਬੱਸ ਅੱਡੇ ਤੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੇ ਬੈਗ ਵਿੱਚੋਂ 146 ਗ੍ਰਾਮ ਚਰਸ ਬਰਾਮਦ ਹੋਈ ਹਾਲਾਂਕਿ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਦਕਿ ਉਸ ਦਾ ਦੂਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ| ਪੁਲੀਸ ਨੇ ਚਰਸ ਨੂੰ ਕਬਜ਼ੇ ਵਿੱਚ ਲੈ ਕੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ|

Leave a Reply

Your email address will not be published. Required fields are marked *