15ਵਾਂ ਮਾਘੀ ਲੰਗਰ ਲਗਾਇਆ
ਐਸ ਏ ਐਸ ਨਗਰ, 14 ਜਨਵਰੀ (ਜਸਵਿੰਦਰ ਸਿੰਘ) ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਮੁਹਾਲੀ ਵੱਲੋਂ ਸੈਕਟਰ 70 ਸੋਹਾਣਾ ਚੰਡੀਗੜ੍ਹ ਰੋਡ ਦੇ ਨਾਲ 15ਵਾਂ ਮਾਘੀ ਲੰਗਰ ਲਗਾਇਆ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਿਛਲੇ 15 ਸਾਲ ਤੋਂ ਮਾਘੀ ਦੀ ਸੰਗਰਾਂਦ ਤੇ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਸਿਹਤ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਉਚੇਚੇ ਤੌਰ ਤੇ ਪਹੁੰਚ ਕੇ ਸੇਵਾ ਕੀਤੀ।
ਇਸ ਮੌਕੇ ਜਿਲ੍ਹਾ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸ਼ ਅਮਰਜੀਤ ਸਿੰਘ ਜੀਤੀ ਸਿੱਧੂ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ਼ ਰਾਜਿੰਦਰ ਸਿੰਘ ਰਾਣਾ, ਭਾਜਪਾ ਆਗੂ ਅਸ਼ੋਕ ਝਾਅ, ਕਾਂਗਰਸੀ ਆਗੂ ਗਗਨ ਧਾਲੀਵਾਲ, ਅਮਰੀਕ ਸਿੰਘ ਸੋਮਲ, ਸਾਬਕਾ ਕੌਂਸਲਰ, ਜਸਪ੍ਰੀਤ ਸਿੰਘ ਗਿੱਲ, ਨਰਿੰਦਰ ਗੰਭੀਰ, ਅਸ਼ਵਨੀ ਰਾਣਾ, ਮਲਵਿੰਦਰ ਸਿੰਘ, ਕਿ੍ਰਸ਼ਨ ਕੁਮਾਰ, ਅਮਰੀਕ ਸਿੰਘ ਸਰਪੰਚ, ਬਲਜਿੰਦਰ ਸਿੰਘ, ਰਮੇਸ਼ ਕੁਮਾਰ, ਮਹਿੰਦਰ ਲਾਲਾ ਅਤੇ ਕੁਲਵਿੰਦਰ ਬਿੱਲਾ ਨੇ ਵੀ ਉੱਥੇ ਪਹੁੰਚ ਕੇ ਸੇਵਾ ਕੀਤੀ।