15 ਅਤੇ 16 ਨਵੰਬਰ ਨੂੰ ਪਾਣੀ ਦੀ ਸਪਲਾਈ ਘੱਟ ਹੋਵੇਗੀ

ਐਸ ਏ ਐਸ ਨਗਰ, 14 ਨਵੰਬਰ (ਸ.ਬ) ਮੁਹਾਲੀ ਦੇ ਕੁਝ ਇਲਾਕਿਆਂ ਵਿੱਚ 15 ਅਤੇ 16 ਨਵੰਬਰ ਨੂੰ ਪਾਣੀ ਦੀ ਸਪਲਾਈ ਘੱਟ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਮਲ ਕਿਸ਼ੋਰ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸਨ ਮੰਡਲ 2 ਮੁਹਾਲੀ ਨੇ ਦੱਸਿਆ ਕਿ ਵਾਟਰ ਸਪਲਾਈ  ਸਕੀਮ ਫੇਜ 1,2,3 ਅਤੇ 4 ਕਜੌਲੀ ਵਿਖੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਬਿਜਲੀ ਦੀ ਰਿਪੇਅਰ ਲਈ ਬਿਜਲੀ ਸਪਲਾਈ ਬੰਦ ਰਹੇਗੀ| ਜਿਸ ਕਾਰਨ ਵਾਟਰ ਸਪਲਾਈ ਸਕੀਮ ਫੇਜ 1,2,3, ਅਤੇ 4 ਕਜੌਲੀ ਦੀ ਪਾਣੀ ਦੀ ਸਪਲਾਈ ਬੰਦ ਰਹੇਗੀ|  ਉਹਨਾਂ ਕਿਹਾ ਕਿ 15 ਨਵੰਬਰ ਨੂੰ ਮੁਹਾਲੀ ਦੇ  ਫੇਜ 1 ਤੋਂ 11, ਸੈਕਟਰ 70,71, ਪਿੰਡ ਮਟੌਰ, ਸ਼ਾਹੀ ਮਾਜਰਾ ਅਤੇ ਇੰਡਸਟ੍ਰੀਅਲ ਗਰੋਥ ਫੇਜ 1 ਤੋਂ ਫੇਜ 5 ਐਸ ਏ ਐਸ ਨਗਰ ਵਿਖੇ ਸਵੇਰੇ ਪਾਣੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਸਮੇਂ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਹੋਵੇਗੀ|
ਉਹਨਾਂ ਕਿਹਾ ਕਿ 16 ਨਵੰਬਰ ਨੂੰ ਉਪਰੋਕਤ ਇਲਾਕਿਆਂ ਵਿੱਚ  ਸਵੇਰ ਸਮੇਂ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਪਾਣੀ ਦੀ ਸਪਲਾਈ ਨਹੀਂ ਹੋਵੇਗੀ, ਸ਼ਾਮ ਸਮੇਂ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸ਼ਰ ਮੁਤਾਬਿਕ ਹੋਵੇਗੀ|

Leave a Reply

Your email address will not be published. Required fields are marked *