15 ਅਪ੍ਰੈਲ ਨੂੰ ਹੋਵੇਗੀ ਐਮ ਪੀ ਸੀ ਏ ਦੀ ਚੋਣ

ਐਸ ਏ ਐਸ ਨਗਰ, 27 ਮਾਰਚ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮ ਪੀ ਸੀ ਏ) ਦੀ ਸਾਲ 2018-19 ਲਈ ਚੋਣ 15 ਅਪ੍ਰੈਲ ਨੂੰ ਹੋਵੇਗੀ| ਇਸ ਸੰਬੰਧੀ ਸੰਸਥਾ ਦੇ ਚੋਣ ਕਮਿਸ਼ਨਰਾਂ ਵਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ| ਸੰਸਥਾ ਦੇ ਮੁੱਖ ਚੋਣ ਕਮਿਸ਼ਨਰ ਸ੍ਰ. ਕਰਨੈਲ ਸਿੰਘ ਮਾਨ ਅਤੇ ਚੋਣ ਕਮਿਸ਼ਨਰਾਂ ਸ੍ਰ. ਸੁਰਿੰਦਰ ਸਿੰਘ ਮਹੰਤ ਅਤੇ ਸ੍ਰੀ ਜਤਿੰਦਰ ਆਨੰਦ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਦੀ ਚੋਣ ਦਾ ਅਮਲ 1 ਅਪ੍ਰੈਲ ਤੋਂ ਆਰੰਭ ਹੋ ਜਾਵੇਗਾ| ਉਹਨਾਂ ਦੱਸਿਆ ਕਿ ਪ੍ਰਧਾਨ ਦੀ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਤੋਂ 1 ਅਤੇ 2 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ 5 ਵਜੇ ਤਕ ਨਾਮਜਦਗੀ ਫਾਰਮ ਲਏ ਜਾਣਗੇ ਅਤੇ 3 ਅਪ੍ਰੈਲ ਨੂੰ ਇਹਨਾਂ ਕਾਗਜਾਂ ਦੀ ਜਾਂਚ ਕੀਤੀ ਜਾਵੇਗੀ| ਨਾਮ ਵਾਪਸ ਲੈਣ ਦੀ ਆਖਰੀ ਤਰੀਕ 4 ਅਪ੍ਰੈਲ ਰੱਖੀ ਗਈ ਹੈ ਅਤੇ (ਜੇਕਰ ਲੋੜ ਪਈ ਤਾਂ) 15 ਅਪ੍ਰੈਲ ਨੂੰ ਸਵੇਰੇ 9.30 ਵਜੇ ਤੋਂ 3.30 ਵਜੇ ਤਕ ਵੋਟਿੰਗ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ|
ਉਹਨਾਂ ਦੱਸਿਆ ਕਿ ਸੰਸਥਾ ਦੇ 350 ਦੇ ਕਰੀਬ ਮੈਂਬਰ ਹਨ ਅਤੇ ਜਿਹੜੇ ਮੈਂਬਰਾਂ ਦੀ ਸਾਲਾਨਾ ਮੈਂਬਰਸ਼ਿਪ ਫੀਸ 31 ਮਾਰਚ ਤਕ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਉਹਨਾਂ ਨੂੰ ਵੋਟ ਪਾਉਣ ਦੀ ਇਜਾਜਤ ਮਿਲੇਗੀ|
ਇਸਦੇ ਨਾਲ ਹੀ ਚੋਣ ਲੜਣ ਵਾਲੇ ਅਤੇ ਵੋਟ ਪਾਉਣ ਵਾਲਿਆਂ ਲਈ ਇਹ ਜਰੂਰੀ ਹੈ ਉਹਨਾਂ ਕੋਲ ਗਮਾਡਾ ਦਾ ਲਾਈਸੰਸ ਹੋਵੇ ਅਤੇ ਉਹਨਾਂ ਦਾ ਦਫਤਰ ਮੁਹਾਲੀ ਵਿੱਚ ਹੀ ਹੋਵੇ| ਚੋਣ ਲੜਣ ਵਾਲੇ ਉਮੀਦਵਾਰ ਨੂੰ ਫਾਰਮ ਦੇ ਨਾਲ 5000 ਰੁਪਏ ਫੀਸ ਜਮਾਂ ਕਰਵਾਉਣੀ ਜਰੂਰੀ ਹੋਵੇਗੀ ਜਿਹੜੀ ਨਾ ਮੋੜਣਯੋਗ ਹੋਵੇਗੀ|

Leave a Reply

Your email address will not be published. Required fields are marked *