15 ਜੁਲਾਈ ਤੱਕ ਐਲਾਨ ਹੋ ਜਾਣਗੇ ਸੀ.ਬੀ.ਐਸ.ਈ. ਬੋਰਡ ਦੇ ਨਤੀਜੇ

ਨਵੀਂ ਦਿੱਲੀ, 26 ਜੂਨ (ਸ.ਬ.) ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਐਲਾਨ ਕੀਤਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨ ਕਰ ਦਿੱਤੇ ਜਾਣਗੇ| ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਅਨੁਸਾਰ, ਕੋਵਿਡ-19 ਕਾਰਨ ਪੈਂਡਿੰਗ ਪਈਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ| ਭਾਰਦਵਾਜ ਅਨੁਸਾਰ ਇਕ ਅਧਿਕਾਰਤ ਨੋਟੀਫਿਕੇਸ਼ ਵਿੱਚ ਕਿਹਾ, ”ਹੁਣ ਨਤੀਜਿਆਂ ਨੂੰ ਵਿਕਲਪਕ ਮੁਲਾਂਕਣ ਯੋਜਨਾ ਦਾ ਪਾਲਣ ਕਰਦੇ ਹੋਏ ਐਲਾਨ ਕੀਤਾ ਜਾਵੇਗਾ|
12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਸਕੋਰ ਸੁਧਾਰਨ ਲਈ ਬਾਅਦ ਵਿੱਚ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ| ਹਾਲਾਂਕਿ ਜੋ ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣ ਦਾ ਬਦਲ ਚੁਣਦੇ ਹਨ, ਉਨ੍ਹਾਂ ਦੀ ਪ੍ਰੀਖਿਆ ਵਿੱਚ ਪ੍ਰਾਪਤ ਹੋਏ ਅੰਕਾਂ ਨੂੰ ਹੀ ਅੰਤਿਮ ਸਕੋਰ ਮੰਨਿਆ ਜਾਵੇਗਾ|” ਉਨ੍ਹਾਂ ਨੇ ਕਿਹਾ,”10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੁਧਾਰ ਪ੍ਰੀਖਿਆ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਮਿਲੇਗਾ| ਬੋਰਡ ਵਲੋਂ ਐਲਾਨ ਨਤੀਜੇ ਹੀ ਅੰਤਿਮ ਮੰਨੇ ਜਾਣਗੇ|”

Leave a Reply

Your email address will not be published. Required fields are marked *