15 ਸਤੰਬਰ ਨੂੰ 12 ਤੋਂ 2 ਵਜੇ ਤੱਕ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਜਾਮ ਕਰਣਗੇ ਕਿਸਾਨ

15 ਸਤੰਬਰ ਨੂੰ 12 ਤੋਂ 2 ਵਜੇ ਤੱਕ ਪੰਜਾਬ ਦੀਆਂ ਪ੍ਰਮੁੱਖ ਸੜਕਾਂ ਜਾਮ ਕਰਣਗੇ ਕਿਸਾਨ
ਖੇਤੀ ਸੁਧਾਰ ਬਿਲਾਂ ਦੇ ਹੱਕ ਵਿੱਚ ਭੁਗਤਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦਾ ਐਲਾਨ
ਲੁਧਿਆਣਾ, 10 ਸਤੰਬਰ (ਸ:ਬ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਮੀਟਿੰਗ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸ੍ਰ. ਅਵਤਾਰ ਸਿੰਘ                   ਮੇਹਲੋਂ ਦੀ ਅਗਵਾਈ ਹੇਠ ਲੁਧਿਆਣਾ ਦੇ ਮੁੱਖ ਦਫਤਰ ਵਿਖੇ ਹੋਈ  ਜਿਸ ਵਿੱਚ ਪੰਜਾਬ ਦੇ ਸਾਰੇ ਅਹੁਦੇਦਾਰ ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ| ਮੀਟਿੰਗ ਦੌਰਾਨ ਦਿਨੀਂ ਸਵਰਗ ਸਿਧਾਰ ਗਏ ਯੂਨੀਅਨ ਦੇ  ਸੀਨੀਅਰ ਮੀਤ ਪ੍ਰਧਾਨ ਮਾਸਟਰ ਸਮਸ਼ੇਰ ਸਿੰਘ ਘੰੜੂਆਂ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕਰਕੇ ਸ਼ਰਧਾਂਜਲੀ ਦਿੱਤੀ ਗਈ| ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਕਿਸਾਨ ਸਹਿਯੋਗੀ    ਜੱਥੇਬੰਦੀਆਂ ਦੀ ਅਗਵਾਈ ਵਿੱਚ 15 ਸਤੰਬਰ ਨੂੰ 12 ਤੋਂ 2 ਵਜੇ ਤੱਕ ਪੰਜਾਬ ਦੀਆ ਪ੍ਰਮੁੱਖ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ| 
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ੍ਰ. ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ             ਖੇਤੀ ਮੰਡੀ ਸੋਧ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਲਿਆਂਦਾ ਹੈ ਉਸ ਪ੍ਰਤੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਪ੍ਰਤੀ ਭਾਰੀ ਰੋਸ ਹੈ ਕਿਉਂਕਿ ਇਹ  ਦੋਵੇਂ ਬਿੱਲ ਦੇਸ਼ ਅਤੇ ਕਿਸਾਨੀ ਨੂੰ ਤਬਾਅ ਕਰਨ ਵਾਲੇ ਹਨ| ਉਹਨਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੀ ਆੜ             ਹੇਠ ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ ਜਿਸ ਨਾਲ ਆਮ ਕਿਸਾਨ ਆਪਣੀ ਜ਼ਮੀਨ ਤੋਂ ਹੱਥ ਧੋ ਬੈਠਣਗੇ ਤੇ ਆਮ ਜਨਤਾ ਮਹਿੰਗਾਈ ਕਾਰਨ ਭੁੱਖਮਾਰੀ ਦਾ ਸ਼ਿਕਾਰ ਹੋਵੇਗੀ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਕਾਰਵਾਈ ਨਾਲ ਦੇਸ਼ ਵਿੱਚ ਬਦਅਮਾਨੀ, ਲੁੱਟ ਖੋਹਾਂ, ਮਾਰਧਾੜ ਸ਼ੁਰੂ ਹੋ ਜਾਵੇਗੀ ਤੇ ਲੱਖਾਂ ਕੁਰਬਾਨੀਆਂ ਦੇ ਕੇ ਅਜ਼ਾਦ ਕਰਵਾਇਆ ਦੇਸ਼ ਈਸਟ ਇੰਡੀਆ ਕੰਪਨੀਆਂ ਵਾਂਗ ਦੁਬਾਰਾ ਗੁਲਾਮ ਹੋ ਜਾਵੇਗਾ| ਉਹਨਾਂ ਕਿਹਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਜਿਹੜੇ ਸੰਸਦ ਮੈਂਬਰ ਇਨ੍ਹਾਂ ਬਿੱਲਾਂ ਦੇ ਹੱਕ ਵਿੱਚ ਵੋਟ ਪਾਉਣਗੇ ਜਾਂ ਬਿੱਲ ਪੇਸ਼ ਹੋਣ ਸਮੇਂ ਗੈਰਹਾਜ਼ਰ ਹੋਣਗੇ ਉਹਨਾਂ ਨੂੰ ਪੰਜਾਬ ਦੇ ਕਿਸਾਨ ਪਿੰਡਾਂ ਵਿੱਚ ਵੜਨ ਨਹੀਂ ਦੇਣਗੇ ਤੇ ਇਨ੍ਹਾਂ ਸੰਸਦ ਮੈਬਰਾਂ ਤੇ ਇਹਨਾਂ ਦੀਆਂ ਪਾਰਟੀਆਂ ਦਾ  ਪੰਜਾਬ ਵਿੱਚੋਂ ਸਫਾਇਆ ਕਰ ਦੇਣਗੇ|
ਉਹਨਾਂ ਕਿਹਾ ਕਿ ਜਿਸ ਦਿਨ ਸਰਕਾਰ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰੇਗੀ| ਉਸ ਦਿਨ 11 ਸਹਿਯੋਗੀ ਜੱਥੇਬੰਦੀਆਂ ਦੀ ਲੀਡਰਸ਼ਿਪ ਪਾਰਲੀਮੈਂਟ ਦੇ ਸਾਹਮਣੇ ਰੋਸ ਪ੍ਰਦਰਸ਼ਣ ਕਰਕੇ ਬਿੱਲ ਵਾਪਸ ਲੈਣ ਲਈ ਸਰਕਾਰ ਨੂੰ ਮਜ਼ਬੂਰ ਕਰੇਗੀ|
ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਨਾ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਬਹਾਲ ਕਰਕੇ ਰਾਜ਼ ਵਿਚ ਦੂਜੀ ਭਾਸ਼ਾ ਦਾ ਦਰਜ ਦੇਵੇ| ਮੀਟਿੰਗ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਅਵਤਾਰ ਸਿੰਘ ਮੇਹਲੋਂ, ਮਹਿੰਦਰ ਸਿੰਘ ਵੜੈਚ ਤੇ ਪਰਸ਼ੋਤਮ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ|  
ਮੀਟਿੰਗ ਵਿੱਚ ਰਾਮਕਰਨ ਸਿੰਘ ਰਾਮਾ, ਨਛੱਤਰ ਸਿੰਘ ਵੈਦਵਾਨ, ਪਰਮਿੰਦਰ ਸਿੰਘ ਪਾਲਮਾਜਰਾ, ਗੁਰਵਿੰਦਰ ਸਿੰਘ ਕੂਮ ਕਲਾਂ, ਹਰਮਿੰਦਰ ਸਿੰਘ ਖਹਿਰਾ, ਸੂਰਤ ਸਿੰਘ ਕਾਦਰਵਾਲ,ਜਸਵੰਤ ਸਿੰਘ ਬੀਜਾ, ਸੂਰਤ ਸਿੰਘ ਬ੍ਰਹਮਕੇ, ਹਰਚਰਨ ਸਿੰਘ ਮੁਕਤਸਰ, ਜਗਸ਼ੀਰ ਸਿੰਘ ਛੀਨੀਵਾਲ ਬਰਨਾਲਾ, ਜੋਗਿੰਦਰ ਸਿੰਘ  ਬੁਜਗਰ ਲਧਿਆਣਾ ਪੱਛਮੀ, ਗਗਨਦੀਪ ਸਿੰਘ ਮੁਕਤਸਰ, ਨਿਰਮਲ ਸਿੰਘ ਝੰਡੂਕੇ ਮਾਨਸਾ, ਸਰਬਜੀਤ ਸਿੰਘ ਧੰਨਾਨਸੂ ਲੁਧਿਆਣਾ ਪੂਰਬੀ, ਹਰਮੇਲ ਸਿੰਘ ਭੂਟਹੇੜੀ ਫਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਦੇਹ ਕਲਾਂ ਮੁਹਾਲੀ, ਸੁਰਜੀਤ ਸਿੰਘ ਹਰੀਏਵਾਲ ਫਰੀਦਕੋਟ, ਅਮਰੀਕ ਸਿੰਘ ਮਮਦੋਦ ਫਿਰੋਜਪਰ, ਚਰਨ ਸਿੰਘ ਮੁੰਡੀਆ ਰੋਪੜ, ਗੁਰਭੇਜ ਸਿੰਘ ਫਾਜਿਲਕਾ, ਹਰਜੀਤ ਸਿੰਘ          ਢੇਸੀ ਜਲੰਧਰ,1. ਜਸਵੰਤ ਸਿੰਘ ਦੋਨਾਂ ਜਲੰਧਰ 2. ਰਣਜੀਤ ਸਿੰਘ ਰੁਟੇਡਾ ਨਵਾਂ ਸ਼ਹਿਰ,ਗੁਰਨਾਮ ਸਿੰਘ ਸੰਗਰ ਗੁਰਦਾਸਪੁਰ,ਦਿਲਬਾਗ ਸਿੰਘ ਤਰਨਤਾਰਨ, ਦਾਰਾ ਸਿੰਘ ਮਾਈਸਰਖਾਨਾ ਬਠਿੰਡਾ, ਸੁਖਦੇਵ ਸਿਘ ਸਰਾਂ ਅੰਮ੍ਰਿਤਸਰ, ਅਵਤਾਰ ਸਿੰਘ             ਭੇਡਪੁਰੀ ਪਟਿਆਲਾ, ਗੁਰਚਰਨ ਸਿੰਘ ਕਪੂਰਥਲਾ, ਪ੍ਰੀਤਮ ਸਿੰਘ ਹੁਸ਼ਿਆਰਪੁਰ, ਗੁਰਮੀਤ ਸਿੰਘ ਲੰਬੀ ਢਾਬ ਮੁਕਤਸਰ, ਸਰਬਜੀਤ ਸਿੰਘ ਮਮਦੋਟ, ਦਲਜੀਤ ਸਿੰਘ ਚੱਕ ਪਟਿਆਲਾ,ਜਗਤਾਰ ਸਿੰਘ ਢੋਟੀਆਂ ਸਕੱਤਰ ਜਨਰਲ ਮੋਗਾ, ਰਘਬੀਰ ਸਿੰਘ ਕੂਮ ਕਲਾਂ ਜਨਰਲ ਸਕੱਤਰ ਲੁਧਿਆਣਾ, ਦਰਸ਼ਨ ਸਿੰਘ ਭਾਲਾ, ਗਿਆਨ ਸਿੰਘ ਮੰਡ, ਗੁਰਚਰਨ ਸਿੰਘ ਹਵਾਸ, ਸੁਦਾਗਰ ਸਿੰਘ ਚਕਰ, ਜਰਨੈਲ ਸਿੰਘ ਜਹਾਂਗੀਰ,ਹਰਪਾਲ ਸਿੰਘ ਸੰਧੂ, ਜਗਦੀਸ਼ ਸਿੰਘ ਚੌਂਦਾ ਸੰਗਰੂਰ, ਜੋਗਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸਾਹਾਬਾਣਾ, ਸੁਰਿੰਦਰ ਸ਼ਾਹਪੁਰ, ਗੁਰਜੀਤ ਸਿੰਘ ਗਿੱਲ ਰਾਏ ਕੋਟ, ਆਦਿ ਸ਼ਾਮਲ ਹੋਏ|

Leave a Reply

Your email address will not be published. Required fields are marked *