15 ਸਾਲਾਂ ਧੀ ਦੀ ਜਿੰਦਗੀ ਬਚਾਉਣ ਲਈ ਪਿਤਾ ਨੇ ਸਮਾਜਿਕ /ਧਾਰਮਿਕ ਲੋਕਾਂ ਤੋਂ ਕੀਤੀ ਆਰਥਿਕ ਸਹਾਇਤਾ ਦੀ ਅਪੀਲ

15 ਸਾਲਾਂ ਧੀ ਦੀ ਜਿੰਦਗੀ ਬਚਾਉਣ ਲਈ ਪਿਤਾ ਨੇ ਸਮਾਜਿਕ /ਧਾਰਮਿਕ ਲੋਕਾਂ ਤੋਂ ਕੀਤੀ ਆਰਥਿਕ ਸਹਾਇਤਾ ਦੀ ਅਪੀਲ
ਦੋਵੇਂ ਗੁਰਦੇ ਖਰਾਬ ਹੋਣ ਕਾਰਨ ਪੀ.ਜੀ.ਆਈ. ਚੰਡੀਗੜ ਵਿਚ ਦਾਖਿਲ ਹੈ ਲੜਕੀ
ਐਸ.ਏ.ਐਸ. ਨਗਰ , 14 ਸਤੰਬਰ (ਸ.ਬ.) ਜਹੀਰ ਅਨਸਾਰੀ ਨਾਮ ਦੇ ਬਿਹਾਰ ਦੇ ਜਿਲ੍ਹਾ ਅਰਵਲ ਦੇ ਵਸਨੀਕ ਨੇ ਆਪਣੀ 15 ਸਾਲਾਂ ਧੀ ਦੀ ਜਿੰਦਗੀ ਬਚਾਉਣ ਲਈ ਸਮਾਜਿਕ /ਧਾਰਮਿਕ ਲੋਕਾਂ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਹੀਰ ਅਨਸਾਰੀ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਕੂਹਾਈ (ਬਿਹਾਰ) ਤੋਂ 10 ਪਾਸ ਕਰ ਚੁੱਕੀ ਉਸਦੀ 15 ਸਾਲਾਂ ਲੜਕੀ ਨੂਰ ਆਸਮਾ ਉਰਫ ਪਰਵੀਨ ਦੇ ਦੋਵੇਂ ਗੁਰਦੇ ਖਰਾਬ ਹੋ ਜਾਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਜੇਰੇ ਇਲਾਜ ਹੈ, ਜਿੱਥੇ ਡਾਕਟਰ ਨੇ ਉਸਦਾ ਗੁਰਦਾ ਬਦਲਣ ਲਈ ਕਿਹਾ ਗਿਆ ਹੈ| ਉਸਨੇ ਦੱਸਿਆ ਕਿ ਗੁਰਦਾ ਤਾ ਉਸਦੀ ਮਾਤਾ ਮੋਦੀਨਾ ਖ਼ਾਤੂਨ ਦੇਣ ਲਈ ਤਿਆਰ ਹੈ ਅਤੇ ਇਸ ਸਬੰਧੀ ਮੋਦੀਨਾ ਖ਼ਾਤੂਨ ਦੇ ਮੈਡੀਕਲ ਚੈਕਅੱਪ ਕੀਤਾ ਜਾ ਰਿਹਾ ਹੈ, ਪਰ ਡਾਕਟਰ ਵਲੋਂ ਇਲਾਜ ਤੇ ਘੱਟੋ ਘੱਟ 2.75 ਲੱਖ ਰੁਪਏ ਖਰਚ ਦੱਸਿਆ ਹੈ, ਪਰ ਉਸ ਕੋਲ ਇਲਾਜ ਲਈ ਪੈਸੇ ਨਹੀਂ ਹਨ| ਉਸਨੇ ਦੱਸਿਆ ਕਿ ਕੁਝ ਸਮਾਜਿਕ /ਧਾਰਮਿਕ ਲੋਕਾਂ ਵਲੋਂ 30 ਹਜਾਰ ਦੀ ਮਦਦ ਕੀਤੀ ਗਈ ਹੈ ਜੋ ਨਾ ਕਾਫੀ ਹੈ| ਉਨਾਂ ਦੰਸਿਆ ਕਿ ਉਹ ਪੀ.ਜੀ.ਆਈ. ਚੰਡੀਗੜ੍ਹ ਦੀ ਗੋਲ ਮਾਰਕੀਟ ਨਾਲ ਪੈਂਦੀ ਹੰਸ ਰਾਜ ਧਰਮਸ਼ਾਲਾ ਦੇ ਹਾਲ ਵਿੱਚ ਰਹਿ ਰਹੇ ਹਨ ਜੋ ਮਦਦ ਕਰਨਾ ਚਾਹੁੰਦਾ ਹੋਵੇ ਉਨਾਂ ਨੂੰ ਮਿਲ ਸਕਦਾ ਹੈ| ਉਨਾਂ ਦਾ ਮੋਬਾਇਲ ਨੰਬਰ 6283687189 ਹੈ ਅਤੇ ਉਸਦੀ ਬੇਟੀ ਨੂਰ ਆਸਮਾ ਉਰਫ ਪਰਵੀਨ ਦਾ ਡਾਕਟਰਾਂ ਵਲੋਂ ਪੀ.ਜੀ.ਆਈ. ਚੰਡੀਗੜ ਵਿਚਲੀ ਐਸ.ਬੀ.ਆਈ ਸਾਖਾ ਵਿੱਚ ਖੁਲਵਾਏ ਅਕਾਊਂਟ ਦਾ ਨੰਬਰ 37765757401 ਹੈ|

Leave a Reply

Your email address will not be published. Required fields are marked *