150 ਗ੍ਰਾਮ ਹੈਰੋਈਨ ਸਮੇਤ ਤਿੰਨ ਵਿਅਕਤੀ ਕਾਬੂ

ਐਸ ਏ ਐਸ ਨਗਰ, 19 ਫਰਵਰੀ (ਸ.ਬ.) ਸਪੈਸ਼ਲ ਟਾਸਕ ਫੋਰਸ ਮੁਹਾਲੀ ਵਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 150 ਗ੍ਰਾਮ ਹੈਰੋਈਨ ਬਰਾਮਦ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਦੇ ਐਸ ਪੀ ਸ੍ਰੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਤੇ ਐਸ ਟੀ ਐਫ ਨੇ ਲਾਂਡਰਾ ਚੌਂਕ ਵਿੱਚ ਨਾਕਾਬੰਦੀ ਕਰਕੇ ਬਨੂੰੜ ਵਲੋਂ ਆਉਂਦੀ ਐਕਸ ਯੂ ਵੀ ਗੱਡੀ ਨੰਬਰ ਪੀ ਬੀ 65 ਜੂ 6325 ਨੂੰ ਰੋਕਿਆ ਅਤੇ ਜਦੋਂ ਇਸ ਵਾਹਨ ਵਿੱਚ ਸਵਾਰ ਤਿੰਨੇ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 150 ਗ੍ਰਾਮ ਹੈਰੋਈਨ ਬਰਾਮਦ ਹੋਈ| ਇਹਨਾਂ ਵਿਅਕਤੀਆਂ ਦੀ ਪਹਿਚਾਣ ਨਾਈਜੀਰੀਅਨ ਵਾਸੀ ਜੇਮਜ ਵਿਲੀਅਮ ਹਾਲ ਵਾਸੀ ਦਿੱਲੀ, ਪਰਮਜੀਤ ਸਿੰਘ ਵਾਸੀ ਮਾਣਕਪੁਰ ਸ਼ਰੀਫ, ਗੁਰਤੇਜ ਸਿੰਘ ਤੇਜੀ ਵਾਸੀ ਪਿੰਡ ਵਜੀਦਪੁਰ ਵਜੋਂ ਹੋਈ ਹੈ| ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ| ਇਹ ਵਿਅਕਤੀ ਮੁਹਾਲੀ ਇਲਾਕੇ ਵਿਚ ਹੈਰੋਈਨ ਸਪਲਾਈ ਕਰਦੇ ਸਨ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *