150 ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿੱਖਿਆ ਦੀ ਸਿਖਲਾਈ ਸ਼ੁਰੂ : ਸਪਰਾ

ਐਸ.ਏ.ਐਸ.ਨਗਰ, 21 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਰਾਜ ਵਿੱਚ  ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਅਤੇ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣ ਲਈ ਆਰੰਭੇ ਪ੍ਰੋਗਰਾਮ ਤਹਿਤ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਦੀਨ ਦਿਯਾਲ ਉਪਾਦਿਆਂ ਗ੍ਰਾਮੀਣ ਕੌਸ਼ਲਿਆ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਜ਼ਿਲ੍ਹੇ ਵਿੱਚ ਕਰੀਬ 150 ਨੌਜਵਾਨ ਲੜਕੇ ਲੜਕੀਆਂ ਨੂੰ ਵੱਖ ਵੱਖ ਕੋਰਸਾਂ ਵਿਚ 4 ਸਕਿੱਲ ਸੈਂਟਰਾਂ ਰਾਹੀਂ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਸਕਿੱਲ ਸੈਂਟਰਾਂ ਰਾਹੀਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਵੈ-ਰੁਜਗਾਰ ਧੰਦੇ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਨੋਜਵਾਨ ਆਰਥਿਕ ਪੱਖੋਂ ਵੀ ਆਤਮ ਨਿਰਭਰ ਹੋ ਸਕਣ| ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਵਿੱਚ ਆਈ.ਐਲ.ਐਂਡ ਐਫ ਐਸ. ਡਿਵੈਲਪਮੈਂਟ ਕਾਰਪੋਰੇਸ਼ਨ ਰਾਹੀਂ 3 ਦਿਹਾਤੀ ਖੇਤਰ ਵਿਚ ਅਤੇ 1 ਸ਼ਹਿਰੀ ਖੇਤਰ ਵਿਚ ਸਕਿੱਲ ਸੈਂਟਰ ਚਲਾਏ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਪਿੰਡ ਦਾਊਂ, ਪਿੰਡ ਖੇਲਣ ਅਤੇ ਸੈਣੀਮਾਜਰਾ ਵਿਖੇ ਅਤੇ ਇੱਕ ਫੇਜ਼-11 ਵਿਖੇ ਚਲਾਇਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਕਿੱਲ ਸੈਂਟਰਾਂ ਵਿਚ ਰੀਟੇਲ, ਕਸਟਮਰ ਕੇਅਰ ਐਗਜੈਕਟਿਵ ਅਤੇ ਬਿਊਟੀ ਐਂਡ ਵੈਲਨੈਸ ਦੇ ਕੋਰਸ ਕਰਵਾਏ ਜਾਂਦੇ ਹਨ| ਇਨ੍ਹਾਂ ਕੋਰਸਾਂ ਵਿਚ ਰੀਟੇਲ, ਕਸਟਮਰ ਕੇਅਰ ਐਗਜੈਕਟਿਵ ਲਈ ਵਿਦਿਅਕ ਯੋਗਤਾ 10 ਵੀਂ ਪਾਸ ਅਤੇ ਬਿਊਟੀ ਐਂਡ ਵੈਲਨੈਸ ਲਈ ਅੱਠਵੀਂ ਪਾਸ ਹੋਣਾ ਜਰੂਰੀ ਹੈ| ਉਨ੍ਹਾਂ ਦੱਸਿਆ ਕਿ ਕੋਰਸ ਰੀਟੇਲ ਲਈ 776 ਘੰਟੇ ਅਤੇ ਕਸਟਮਰ ਕੇਅਰ ਐਗਜੈਕਟਿਵ ਲਈ 872 ਘੰਟੇ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ| ਸਿਖਲਾਈ ਦੌਰਾਨ ਲਾਭਪਾਤਰੀਆਂ ਨੂੰ ਜਿੱਥੇ ਮੁਫਤ ਵਰਦੀਆਂ, ਕਿਤਾਬਾਂ ਅਤੇ ਆਉਣ ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਦਾਊਂ ਵਿਖੇ ਬਿਊਟੀ ਐਂਡ ਵੈਲਨੈਸ ਦਾ ਕੋਰਸ ਕਰਵਾਇਆ ਜਾਂਦਾ ਹੈ ਜਿਸ ਵਿਚ ਅੱਠਵੀਂ ਪਾਸ ਬੱਚੇ ਟ੍ਰੇਨਿੰਗ ਸਿਖਲਾਈ ਲੈ ਸਕਦੇ ਹਨ| ਉਨ੍ਹਾਂ ਦੱਸਿਆ ਕਿ ਹੁਣ ਇਸ ਕੋਰਸ ਵਿਚ 35 ਬੱਚੇ ਸਿਖਲਾਈ ਪ੍ਰਾਪਤ ਕਰ ਰਹੇ ਹਨ| ਇਹ ਟ੍ਰੇਨਿੰਗ 900 ਘੰਟੇ ਲਈ ਹੁੰਦੀ ਹੈ ਅਤੇ ਸਿਖਿਆਰਥੀਆਂ ਨੁੰ ਇਸ ਸਕਿੱਲ ਸੈਂਟਰ ਵਿਚ ਕਾਪੀਆਂ ਕਿਤਾਬਾਂ, ਵਰਦੀਆਂ, ਆਉਣ ਜਾਣ ਦਾ ਰੋਜਾਨਾ ਖਰਚਾ ਵੀ ਦਿੱਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਸਕਿੱਲ ਸੈਂਟਰਾਂ ਰਾਹੀਂ ਤਜਰਬੇਕਾਰ ਮਾਹਿਰ ਸਟਾਫ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਸਹਿਰੀ ਖੇਤਰ ਵਿਚ ਫੇਜ਼-11 ਵਿਖੇ ਰੀਟੇਲ ਕੋਰਸ ਅਧੀਨ 320 ਘੰਟਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਨੌਜਵਾਨ ਘੱਟੋ ਘੱਟ 10 ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਇਸ ਸੈਂਟਰ ਵਿਚ 30 ਬੱਚੇ ਸਿਖਲਾਈ ਪ੍ਰਾਪਤ ਕਰ ਰਹੇ ਹਨ ਅਤੇ ਇਨ੍ਹਾਂ ਸਕਿੱਲ ਸੈਂਟਰਾਂ ਵਿਚ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਟੀਫਿਕੇਟ ਵੀ ਮੁਹੱਈਆ ਕਰਵਾਏ ਜਾਂਦੇ ਹਨ|

Leave a Reply

Your email address will not be published. Required fields are marked *