150 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਰਹੀ ਹੈ ਸਵਿੱਤਰੀ ਸੇਵਾ ਫਾਉਂਡੇਸ਼ਨ

ਜ਼ੀਰਕਪੁਰ , 20 ਮਾਰਚ (ਦੀਪਕ ਸ਼ਰਮਾ) ਅੱਜ ਦੀ ਇਸ ਦੌੜ ਭੱਜ ਵਾਲੀ ਜਿੰਦਗੀ ਵਿੱਚ ਜਦੋਂ ਹਰ ਕੋਈ ਆਪਣੀ ਨਿੱਜੀ ਫਿਕਰ ਵਿੱਚ ਹੀ ਉਲਝਿਆ ਦਿਖਦਾ ਹੈ ਕੁੱਝ ਸੰਸਥਾਵਾਂ ਅਜਿਹੀਆਂ ਵੀ ਹਨ ਜਿਹਨਾਂ ਨਾਲ ਜੁੜੇ ਲੋਕ ਆਪਣੀ ਨਿੱਜੀ ਜਿੰਦਗੀ ਤੋਂ ਸਮਾਂ ਕੱਢ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ| ਸਥਾਨਕ ਜੀਰਕਪੁਰ ਭਬਾਤ ਰੋਡ ਤੇ ਸਥਿਤ ਸਵਿੱਤਰੀ ਸੇਵਾ ਫਾਉਂਡੇਸ਼ਨ ਨਾਮ ਦੀ ਸਮਾਜਸੇਵੀ ਸੰਸਥਾ ਦੇ ਨਾਲ ਜੁੜੇ ਲੋਕ ਵੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾਂ ਲਈ ਸਿਖਿਆ, ਸਿਹਤ ਅਤੇ ਹੋਰਨਾਂ ਲੋੜਾਂ ਦੀ ਪੂਰਤੀ ਲਈ ਕੰਮ ਕਰ ਰਹੇ ਹਨ|
ਸੰਸਥਾ ਦੀ ਚੇਅਰਪਰਸਨ ਮੁਕਤੀ ਸ਼ਰਮਾ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਪਿਛਲੇ ਕਈ ਸਾਲਾ ਤੋਂ ਜ਼ੀਰਕਪੁਰ ਅਤੇ ਡੇਰਾਬਸੀ ਵਿਖੇ ਗਰੀਬ ਬਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਬਿਹਤਰੀ ਵਾਸਤੇ ਕੰਮ ਕਰ ਰਹੀ ਹੈ| ਸੰਸਥਾ ਵਲੋਂ 150 ਦੇ ਕਰੀਬ ਗਰੀਬ ਬਚਿਆਂ ਦੀ ਪੜ੍ਹਾਈ ਦਾ ਖਰਚ ਵੀ ਚੁੱਕਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੇਡ-ਕੁੱਦ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ| ਸੰਸਥਾ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ ਅਤੇ ਸਮੇਂ-ਸਮੇਂ ਤੇ ਰੁੱਖ-ਲਗਾਏ ਜਾਂਦੇ ਹਨ| ਇਸ ਮੌਕੇ ਉਹਨਾਂ ਦੇ ਨਾਲ ਲਾਡੀ ਸ਼ਰਮਾ, ਵਿਵੇਕ ਕੋਹਲੀ, ਗੁਰਜੀਤ ਸੈਣੀ ਅਤੇ ਹੋਰ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *