1500 ਕਰੋੜ ਦਾ ਘਪਲਾ ਕਰਨ ਵਾਲੀ ਕੰਪਨੀ ਦੇ 8 ਮੁੱਖ ਏਜੰਟ ਕਾਬੂ

ਐਸ. ਏ. ਐਸ ਨਗਰ, 26 ਦਸੰਬਰ (ਸ.ਬ.)1500 ਕਰੋੜ ਦੇ ਚਿਟ ਫੰਡ ਕੰਪਨੀ ਕਰਾਉੂਨ ਘੁਟਾਲੇ ਵਿੱਚ ਸਟੇਟ ਜਾਂਚ ਬਿਊਰੋ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਬੀਤੀ ਰਾਤ ਫੜੇ ਗਏ ਕੰਪਨੀ ਦੇ ਮੁੱਖ 8 ਏਜੰਟਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਹਨਾਂ ਨੂੰ 3 ਦਿਨਾਂ ਪੁਲੀਸ ਰਿਮਾਂਡ ਤੇ ਭੇਜ ਦਿੱਤਾ|
ਸਟੇਟ ਕ੍ਰਾਈਮ ਬ੍ਰਾਂਚ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਏਜੰਟਾਂ ਦੀ ਪਹਿਚਾਣ ਰਾਮ ਸਿੰਘ, ਹਰਵਿੰਦਰ ਸਿੰਘ, ਬੇਅੰਤ ਸਿੰਘ, ਭਗਵੰਤ ਸਿੰਘ, ਬਲਬੀਰ ਸਿੰਘ, ਮਿੱਠੂ ਸਿੰਘ, ਲਲਿਤ ਕਮਾਰ , ਪ੍ਰਦੀਪ ਸਿੰਘ ਵਲੋਂ ਹੋਈ ਹੈ| ਇਹ ਏਜੰਟ ਲੋਕਾਂ ਨੂੰ ਵਰਗਲਾ ਕੇ ਪੈਸਾ ਦੁਗਣਾ ਕਰਨ ਦਾ ਲਾਲਚ ਦੇ ਕੇ ਕੰਪਨੀ ਵਿੱਚ ਪੈਸਾ ਜਮਾਂ ਕਰਵਾ ਦਿੰਦੇ ਸਨ|

Leave a Reply

Your email address will not be published. Required fields are marked *