1500 Social Sciemce Master cadre teachers disappointed from Punjab Govt.

1500 ਸਮਾਜਿਕ ਸਿੱਖਿਆ ਮਾਸਟਰ ਕੇਡਰ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ

ਅਧਿਆਪਕ ਯੋਗਤਾ ਪ੍ਰੀਖਿਆ (TET) ਪਾਸ ਬੇਰੁਜ਼ਗਾਰ ਯੂਨੀਅਨ ਦੀ ਅਹਿਮ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਰਘਬੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿੱਚ ਸਥਾਨਕ ਪੁੱਡਾ ਭਵਨ ਪਾਰਕ ਮੋਹਾਲੀ ਵਿੱਚ ਹੋਈ| ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸਮਾਜਿਕ ਸਿੱਖਿਆ ਦੀਆਂ 1500 ਆਸਾਮੀਆਂ ਦੇ ਬਾਰੇ ਚਰਚਾ ਕੀਤੀ ਗਈ| ਸੂਬਾ ਪ੍ਰਧਾਨ ਭਵਾਨੀਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਸਿੱਖਿਆ 1500 ਆਸਾਮੀਆਂ ਦੇ ਵਿਸ਼ੇ ਨੂੰ ਛੱਡ ਕੇ ਬਾਕੀ ਵਿਸ਼ਿਆਂ ਨੂੰ ਨਿਯੁਕਤੀ ਪੱਤਰ 28 ਅਕਤੂਬਰ ਨੂੰ ਦਿੱਤੇ ਜਾ ਰਹੇ ਹਨ| ਜਿਸ ਕਾਰਨ ਚੁਣੇ ਗਏ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਅਤੇ ਇਸ ਦੇ ਨਾਲ ਸਮਾਜਿਕ ਸਿੱਖਿਆ ਦੇ 1500 ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਭਾਈ ਜਾ ਰਹੀ ਹੈ ਅਤੇ ਇਨ੍ਹਾਂ ਅਧਿਆਪਕਾਂ ਦਾ ਦਿਵਾਲੀ ਦਾ ਰੰਗ ਫਿੱਕਾ ਪੈ ਗਿਆ ਹੈ| ਯੂਨੀਅਨ ਦਾ ਇੱਕ ਵਫਦ ਡੀ.ਜੀ.ਐਸ.ਈ. ਪ੍ਰਦੀਪ ਅਗਰਵਾਲ ਜੀ ਨੂੰ ਉਨ੍ਹਾਂ ਦੇ ਦਫਤਰ ਵਿੱਚ ਮਿਲਿਆ ਜਿਸ ਵਿੱਚ ਡੀ.ਜੀ.ਐਸ.ਈ. ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਸਮਾਜਿਕ ਸਿੱਖਿਆ ਦੇ ਯੋਗ ਉਮੀਦਵਾਰਾਂ ਦੀ ਲਿਸਟ ਜਲਦੀ ਜਾਰੀ ਕੀਤੀ ਜਾਵੇਗੀ| ਮੀਟਿੰਗ ਉਪਰੰਤ ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ ਨੇ ਕਿਹਾ ਕਿ ਸਮਾਜਿਕ ਸਿੱਖਿਆ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਜਿਸ ਕਾਰਨ ਉਹ ਮਾਨਸਿਕ ਪੀੜਾ ਹੰਢਾ ਰਹੇ ਹਨ| ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜਿਕ ਸਿੱਖਿਆ ਦੀਆਂ 1500 ਆਸਾਮੀਆਂ ਪ੍ਰੋਸੈਸ ਸ਼ੁਰੂ ਕਰਕੇ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣ| ਇਸ ਮੌਕੇ ਕਰਨੈਲ ਮੁਨਕ, ਸੰਦੀਪ ਮਨਾਲ, ਹਰਪ੍ਰੀਤ ਫਰੀਦਕੋਟ, ਹਰੀਸ਼ ਫਾਜਿਲਕਾ, ਗੁਰਪ੍ਰੀਤ ਸਮਾਨਾ, ਐਚ.ਐਸ. ਗਲਵੱਟੀ, ਬਲਵਿੰਦਰ ਭੁੱਕਲ ਸੰਗਰੂਰ, ਮਨਪ੍ਰੀਤ ਕੌਰ ਮਾਨਸਾ, ਗੁਰਪ੍ਰੀਤ ਕੌਰ ਬਰਨਾਲਾ, ਜਸਵਿੰਦਰ ਕੌਰ ਮੋਹਾਲੀ ਹਾਜ਼ਰ ਸਨ|

Leave a Reply

Your email address will not be published. Required fields are marked *