16ਵਾਂ ਖੂਨਦਾਨ ਅਤੇ ਮੈਡੀਕਲ ਕੈਂਪ ਭਲਕੇ

ਐਸ ਏ ਐਸ ਨਗਰ, 11 ਨਵੰਬਰ (ਸ.ਬ.) ਯੂਥ ਆਫ ਪੰਜਾਬ ਵਲੋਂ 16ਵਾਂ ਖੂਨਦਾਨ ਅਤੇ ਮੈਡੀਕਲ ਕੈਂਪ ਪਿੰਡ ਸ਼ਾਹੀ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ 12 ਨਵੰਬਰ ਨੂੰ ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦਸਿਆ ਕਿ ਪੇਂਡੂ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸ ਬੰਤ ਸਿੰਘ ਦੀ ਯਾਦ ਵਿਚ ਲਗਾਏ ਜਾਣ ਵਾਲੇ ਇਸ ਕੈਂਪ ਵਿਚ ਸਿਵਲ ਹਸਪਤਾਲ ਫੇਜ 6 ਦੀ ਟੀਮ ਖੂਨ ਇਕੱਤਰ ਕਰੇਗੀ| ਇਸ ਮੌਕੇ ਜਗਦੀਸ਼ ਸਿੰਘ ਸ਼ਾਹੀਮਾਜਰਾ, ਰਾਜੂ ਬੈਦਵਾਨ, ਜੱਗੂ ਸ਼ਾਹੀ ਮਾਜਰਾ, ਬਲਦੇਵ ਸਿੰਘ, ਇਸ਼ਾਂਤ ਸ਼ਰਮਾ, ਗੁਰਜੀਤ ਸਿੰਘ ਮਟੌਰ, ਸ਼ੁੱਭ ਸੇਖੋਂ ਵੀ ਮੌਜੂਦ ਸਨ|

Leave a Reply

Your email address will not be published. Required fields are marked *