16 ਮੰਜ਼ਲਾਂ ਇਮਾਰਤ ਤੋਂ ਹੇਠਾਂ ਡਿੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ

ਸਿਡਨੀ, 28 ਜਨਵਰੀ (ਸ.ਬ.) ਆਸਟਰੇਲੀਆ ਦੇ ਸਿਡਨੀ ਵਿੱਚ 18 ਸਾਲਾ ਮੁੰਡੇ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ 16 ਮੰਜ਼ਲੀ ਇਮਾਰਤ ਦੀ ਬਾਲਕਨੀ ਵਿੱਚੋਂ ਡਿੱਗ ਜਾਣ ਕਾਰਨ ਹੋਈ| ਪੁਲੀਸ ਨੇ ਕਿਹਾ ਕਿ ਤੜਕੇ 3.20 ਵਜੇ ਇਹ ਘਟਨਾ ਵਾਪਰੀ ਅਤੇ ਇਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ| ਉਸ ਦੇ ਕਮਰੇ ਵਿੱਚ ਰਹਿਣ ਵਾਲਿਆਂ ਨੇ ਦਸਿਆ ਕਿ ਉਨ੍ਹਾਂ ਨੇ ਉਸ ਨੂੰ ਮੂੰਹ ਰਾਹੀਂ ਸਾਹ ਵੀ ਦਿੱਤਾ ਪਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਪਾਰਟੀ ਤੋਂ ਆਇਆ ਸੀ| ਇਹ ਪਾਰਟੀ ਸਿਡਨੀ ਵਿੱਚ ਹੀ ਸੀ|
ਪੁਲੀਸ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਪਤਾ ਲਗਾ ਹੈ ਕਿ ਇਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਇਹ ਸ਼ਰਾਬ ਉਹ ਪਾਰਟੀ ਵਿੱਚੋਂ ਹੀ ਪੀ ਕੇ ਆਇਆ ਸੀ| ਪੁਲੀਸ ਨੇ ਕਿਹਾ ਮਾਮਲਾ ਕਤਲ ਦਾ ਨਹੀਂ ਲੱਗ ਰਿਹਾ ਪਰ ਫਿਰ ਵੀ ਉਹ ਜਾਂਚ ਕਰਨਗੇ ਤਾਂ ਕਿ ਪਤਾ ਲਗੇ ਕਿ ਇਸ ਪਿਛੇ ਕੋਈ ਹੋਰ ਕਾਰਨ ਤਾਂ ਨਹੀਂ ਹੈ|

Leave a Reply

Your email address will not be published. Required fields are marked *