1602 persons given health benefit under Bhagat Puran Singh Health Insurance scheme

dc

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 1602 ਲਾਭਪਾਤਰੀਆਂ ਨੇ 7806175 ਰੁਪਏ ਦਾ ਲਿਆ ਲਾਭ: ਮਾਂਗਟ

ਕਾਰਡ ਧਾਰਕ  50 ਹਜ਼ਾਰ ਰੁਪਏ ਤੱਕ ਦਾ ਕਰਵਾ ਸਕਦੇ ਨੇ  ਮੁਫ਼ਤ ਇਲਾਜ 

ਐਸ.ਏ.ਐਸ ਨਗਰ , 6 ਸਤੰਬਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ”ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ” ਦਾ ਜ਼ਿਲ੍ਹੇ ਦੇ ਵੱਡੀ ਗਿਣਤੀ ਕਿਸਾਨਾਂ  ਅਤੇ ਹੋਰ  ਵੱਖ -ਵੱਖ ਵਰਗਾਂ ਦੇ ਲੋੜਵੰਦ ਲਾਭਪਾਤਰੀਆਂ ਵੱਲੋਂ ਲਾਹਾ ਲਿਆ  ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਸ਼੍ਰੀ ਡੀ.ਐਸ.ਮਾਂਗਟ  ਨੇ ਦੱਸਿਆ  ਕਿ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਦੇ 1602 ਕਾਰਡ ਧਾਰਕ  ਲਾਭਪਾਤਰੀ 7806175 ਰੁਪਏ ਦਾ ਲਾਭ ਲੈ ਚੁੱਕੇ ਹਨ । 

ਸਰਕਾਰ ਦੀ ਇਸ ਯੋਜਨਾ ਬਾਰੇ ਹੋਰ ਜਾਣਕਾਰੀ ਦਿੰਦਿਆਂ  ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ  ਬੀਮਾ ਯੋਜਨਾਂ ਤਹਿਤ ਕੋਈ ਵੀ ਲਾਭ ਪਾਤਰੀ ਆਪਣਾ 50 ਹਜ਼ਾਰ ਰੁਪਏ ਤੱਕ ਇਲਾਜ ਨਿਰਧਾਰਤ ਕੀਤੇ ਗਏ ਨਾਮਵਰ ਹਸਪਤਾਲਾਂ ਵਿੱਚ ਕਰਵਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ ਰਾਜ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਸ਼ੁਰੂ ਕੀਤੀ ਹੈ ।  ਉਨ੍ਹਾਂ ਦੱਸਿਆਂ ਕਿ  ਇਸ ਯੋਜਨਾ ਤਹਿਤ ਕਿਸਾਨਾਂ ਦੇ ਵੀ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਗਏ ਹਨ ।

ਇਸ ਯੋਜਨਾਂ ਤਹਿਤ ਕਿਸੇ ਵੀ ਲਾਭਪਾਤਰੀ ਨੂੰ  ਕੋਈ ਵੀ ਰਕਮ ਆਪਣੇ ਵੱਲੋ ਜਮ੍ਹਾ ਨਹੀਂ ਕਰਵਾਉਣੀ ਪੈਂਦੀ, ਸਗੋਂ ਸਾਰੀ ਦੀ ਸਾਰੀ ਰਕਮ ਦਾ ਪ੍ਰੀਮਿਅਮ ਸਰਕਾਰ ઠਵੱਲੋ ਜਮ੍ਹਾਂ ਕਰਵਾਇਆ ਜਾਂਦਾ ਹੈ । ਉਹਨਾਂ ਕਿਹਾ ਕਿ  ਕੋਈ ਵੀ ਲਾਭਪਾਤਰੀ  ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਸਕੀਮ ਤਹਿਤ ਬਣਿਆ ਕਾਰਡ ਵਿਖਾ ਕੇ ਸਾਰੇ ਸਰਕਾਰੀ ਜਾਂ ਨਿਰਧਾਰਤ ਕੀਤੇ ਗੈਰ ਸਰਕਾਰੀ ਹਸਪਤਾਲਾਂ ਵਿੱਚੋ ਆਪਣਾ ਪੰਜਾਹ ਹਜ਼ਾਰ ਰੁਪਏ ਤੱਕ ਦਾ ਇਲਾਜ ਬਿਲਕੁਲ ਮੁਫਤ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ  ਕਿ ਜੇਕਰ ਬਦਕਿਸਮਤੀ ਨਾਲ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ 100 ਫੀਸਦੀ ਅੰਗਹੀਣ ਹੋ ਜਾਂਦਾ ਹੈ ਤਾਂ ਇਸ ਸੂਰਤ ਵਿੱਚ ਇਸ ਬੀਮਾ ਯੋਜਨਾਂ ਤਹਿਤ ਪੰਜ ਲੱਖ ਰੁਪਏ ਦੀ ਬੀਮਾ ਰਾਸ਼ੀ ਨਗਦ ਮੁਹੱਈਆ ਕਰਵਾਈ ਜਾਂਦੀ ਹੈ ।  

Leave a Reply

Your email address will not be published. Required fields are marked *