17ਵੀਂ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਆਯੋਜਨ

ਐਸ. ਏ. ਐਸ ਨਗਰ, 31 ਦਸੰਬਰ (ਸ.ਬ.) ਮੁਹਾਲੀ ਵਿਖੇ ਸ੍ਰੀ ਭਗਤੀਯੋਗ ਸਵਾਮੀ ਜੀ ਮਧੂਵਨ ਆਸ਼ਰਮ ਰਿਸ਼ੀਕੇਸ਼ ਦੀ ਅਗਵਾਈ ਹੇਠ 17ਵੀਂ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ| ਇਹ ਰੱਥ ਯਾਤਰਾ ਫੇਜ਼-8 ਦੁਸ਼ਹਿਰਾ ਗ੍ਰਾਉਂਡ ਤੋਂ ਸ਼ੁਰੂ ਹੋਈ ਅਤੇ ਫੇਜ਼-5 ਵਿੱਚ ਸਮਾਪਤ ਹੋਈ| ਇਸ ਯਾਤਰਾ ਦੇ ਰਸਤੇ ਵਿਚ ਅਨੇਕਾਂ ਥਾਵਾਂ ਸ਼ਰਧਾਲੂਆਂ ਵਲੋਂ ਰੱਥ ਯਾਤਰਾ ਦਾ ਸਵਾਗਤ ਕੀਤਾ ਗਿਆ| ਯਾਤਰਾ ਦੀ ਸ਼ੁਰੂਆਤ ਮੌਕੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ, ਐਡਵੋਕੇਟ ਕੰਵਲਜੀਤ ਸਿੰਘ, ਚੰਡੀਗੜ੍ਹ ਕਾਂਗਰਸ ਦੇ ਆਗੂ ਸੁਖਵਿੰਦਰ ਸਿੰਘ ਨਾਗਪਾਲ ਅਤੇ ਹੋਰ ਆਗੂ ਵੀ ਮੌਜੂਦ ਸਨ|

Leave a Reply

Your email address will not be published. Required fields are marked *