17 ਜਨਵਰੀ ਤੋਂ ਲਾਪਤਾ ਹੈ ਖਰੜ ਦਾ 22 ਸਾਲਾ ਨੌਜਵਾਨ

ਖਰੜ, 5 ਫਰਵਰੀ (ਸ.ਬ.) ਖਰੜ ਦਾ 22 ਸਾਲਾ ਨੌਜਵਾਨ ਸਚਿਨ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ। ਇਸ ਸੰਬਧੀ ਸਚਿਨ ਸਿੰਘ ਦੀ ਮਾਂ ਸੰਤੋਸ਼ ਵਲੋਂ ਖਰੜ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਦਾ ਪੁੱਤਰ ਖਰੜ ਨਿਵਾਸੀ ਸਚਿਨ ਸਿੰਘ (ਬੌਬੀ) ਵਾਸੀ ਵਾਰਡ ਨੰ. 7 ਲਾਂਡਰਾ ਰੋਡ, ਨੇੜੇ ਸ਼ਰਮਾ ਹਸਪਤਾਲ ਪਿੱਛਲੇ ਕਈ ਦਿਨਾਂ ਤੋਂ ਲਾਪਤਾ ਹੈ।

ਸ਼ਿਕਾਇਤਕਰਤਾ ਅਨੁਸਾਰ ਉਸਦਾ ਬੇਟਾ ਸਚਿਨ ਸਿੰਘ ਬੀਤੀ 17 ਜਨਵਰੀ ਤੋਂ ਕਿਸੇ ਅਣਜਾਣ ਵਿਅਕਤੀ ਨਾਲ ਬਿਨ੍ਹਾਂ ਕਿਸੇ ਨੂੰ ਕੁਝ ਦਸੇ ਚਲਾ ਗਿਆ ਹੈ। ਜਦੋਂ ਉਹ ਦੇਰ ਰਾਤ ਤੱਕ ਵਾਪਿਸ ਨਹੀਂ ਆਇਆ ਤਾਂ ਉਨ੍ਹਾਂ ਆਪਣੇ ਬੇਟੇ ਦੇ ਮੋਬਾਈਲ ਫੋਨ ਤੇ ਸੰਪਰਕ ਕੀਤਾ ਤਾਂ ਕਿਸੇ ਹੋਰ ਵਿਅਕਤੀ ਨੇ ਉਸਦਾ ਫੋਨ ਚੁੱਕ ਕੇ ਕਿਹਾ ਕਿ ਸਚਿਨ ਉਸਦਾ ਦੋਸਤ ਹੈ ਅਤੇ ਉਹ ਸਵੇਰੇ ਵਾਪਿਸ ਘਰ ਆ ਜਾਵੇਗਾ। ਸ਼ਿਕਾਇਤਕਰਤਾ ਅਨੁਸਾਰ ਜਦੋਂ ਸਵੇਰ ਸਮੇਂ ਵੀ ਉਸਦਾ ਬੇਟਾ ਘਰ ਨਹੀਂ ਆਇਆ ਤਾਂ ਉਸਨੇ ਫਿਰ ਉਸਦੇ ਮੋਬਾਈਲ ਤੇ ਫੋਨ ਕੀਤਾ ਪਰੰਤੂ ਉਸਦਾ ਫੋਨ ਬੰਦ ਆ ਰਿਹਾ ਸੀ।

ਸਚਿਨ ਦਾ ਕੱਦ 5 ਫੁੱਟ 5 ਇੰਚ, ਰੰਗ ਸਾਂਵਲਾ ਅਤੇ ਸਰੀਰ ਪਤਲਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *