17 ਸਾਲਾ ਨਾਬਾਲਗ ਲੜਕੀ ਨਾਲ ਦਰਿੰਦਗੀ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਕਾਬੂ ਕੀਤਾ

ਟੋਰਾਂਟੋ, 29 ਅਪ੍ਰੈਲ (ਸ.ਬ.) ਟੋਰਾਂਟੋ ਪੁਲੀਸ ਨੇ 17 ਸਾਲਾ ਨਾਬਾਲਗ ਲੜਕੀ ਨਾਲ ਦਰਿੰਦਗੀ ਕਰਨ ਵਾਲੇ 33 ਸਾਲਾ ਟੋਰਾਂਟੋ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਪੁਲੀਸ ਨੇ ਇਹ ਗ੍ਰਿਫ਼ਤਾਰੀ ਪੀੜਤ ਲੜਕੀ ਦੇ ਹੱਡ-ਬੀਤੀ ਸੁਣਾਉਣ ਤੋਂ ਬਾਅਦ ਕੀਤੀ| ਲੜਕੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ| ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਆਪਣੀ ਗੱਡੀ ਵਿੱਚ ਉਤਰਿਆ ਅਤੇ ਉਸ ਨੇ ਜ਼ਬਰਦਸਤੀ ਕਰ ਕੇ ਲੜਕੀ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ| ਲੜਕੀ ਨੇ ਇਸ ਦੌਰਾਨ ਆਪਣੇ ਆਪ ਨੂੰ ਉਸ ਕੋਲੋਂ ਛੁਡਵਾਉਣ ਦੀ ਵੀ ਕੋਸ਼ਿਸ਼ ਕੀਤੀ|
ਪੁਲੀਸ ਨੇ ਦੱਸਿਆ ਕਿ ਨਾਬਾਲਗ ਲੜਕੀ ਯਾਰਕ ਮਿਲਜ਼ ਰੋਡ ਤੇ ਬੁੱਧਵਾਰ (26 ਅਪ੍ਰੈਲ) ਨੂੰ ਲਗਭਗ ਸਵੇਰੇ 11 ਵਜੇ ਪੈਦਲ ਜਾ ਰਹੀ ਸੀ| ਜਿਸ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਲੜਕੀ ਦੇ ਨੇੜੇ ਆ ਕੇ ਉਸ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਆਪਣੀ ਗੱਡੀ ਵਿੱਚ ਬੈਠਣ ਦੀ ਪੇਸ਼ਕਸ਼ ਕੀਤੀ ਪਰ ਲੜਕੀ ਦੇ ਇਨਕਾਰ ਕਰਨ ਤੋਂ ਬਾਅਦ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਕਾਰ ਵਿੱਚ ਲੜਕੀ ਦਾ ਜਿਣਸੀ ਸ਼ੋਸ਼ਣ ਕੀਤਾ| ਜਿਸ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਉਥੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਈ ਅਤੇ ਉਸ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ| ਪੁਲੀਸ ਨੇ ਵੀਰਵਾਰ (27 ਅਪ੍ਰੈਲ) ਨੂੰ ਦੋਸ਼ੀ ਅਤੇ ਉਸ ਦੇ ਵਾਹਨ ਦੀ ਤਸਵੀਰ ਜਾਰੀ ਕੀਤੀ ਅਤੇ ਬੀਤੇ ਦਿਨੀਂ ਦੋਸ਼ੀ ਮੁਹੱਮਦ ਸ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ| ਪੁਲੀਸ ਨੇ ਦੱਸਿਆ ਕਿ ਉਸ ਤੇ ਜਿਣਸੀ ਸ਼ੋਸ਼ਣ ਅਤੇ ਜ਼ਬਰਦਸਤੀ ਕਰਨ ਦੇ ਦੋਸ਼ ਲੱਗੇ ਹਨ| ਜਿਸ ਤੋਂ ਬਾਅਦ ਪੱਛਮ ਸਥਿਤ 1000 ਫਿੰਚ ਅਵੈਨਿਊ ਅਦਾਲਤ ਵਿੱਚ ਉਸ ਦੇ ਪੇਸ਼ੀ ਕਰਵਾਈ ਗਈ|

Leave a Reply

Your email address will not be published. Required fields are marked *