18 ਗਾ੍ਰਮ ਹੈਰੋਈਨ ਸਮੇਤ ਕਾਬੂ

ਐਸ ਏ ਐਸ ਨਗਰ, 26 ਜੂਨ (ਸ. ਬ.)ਐਸ ਟੀ ਐਫ ਮੁਹਾਲੀ ਦੀ ਪੁਲੀਸ ਪਾਰਟੀ ਨੇ ਐਸ ਅ ਾਈ ਪਵਨ ਕੁਮਾਰ ਦੀ ਅਗਵਾਈ ਵਿਚ ਮੋਰਿੰਡਾ ਪੁਲੀਸ ਦੇ ਸਹਿਯੋਗ ਨਾਲ ਕਾਰਵਾਈ ਕਰਦਿਆਂ ਪਿੰਡ ਸਹੇੜੀ ਦੀ ਵਸਨੀਕ  ਜਸਵੀਰ ਕੌਰ ਨੂੰ ਕਾਬੂ ਕਰਕੇ ਉਸ ਕੋਲੋ 18 ਗਾ੍ਰਮ ਹੈਰੋਈਨ ਬਰਾਮਦ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ  ਐਸ ਟੀ ਐਫ ਦੇ ਏ ਆਈ ਜੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਔਰਤ ਵਿਰੁੱਧ ਪਹਿਲਾਂ ਵੀ ਇਰਾਦਾ ਕਤਲ ਅ ਤੇ ਐ ਡੀ ਪੀ ਐਸ ਐਕਟ ਅਧੀਨ ਦੋ ਮਾਮਲੇ ਦਰਜ ਹਨ  ਅਤੇ ਇਸ ਦਾ ਪੁੱਤਰ ਅਮਨਦੀਪ ਸਿੰਘ ਵੀ ਐਨ ਡੀ ਪੀ ਐਸ ਐਕਟ ਦੇ ਦੋ ਮੁਕਦਮਿਆਂ ਅਧੀਨ ਰੋਪੜ ਜੇਲ ਵਿਚ ਬੰਦ ਹ ੈ| ਉਹਨਾਂ ਦਸਿਆ ਕਿ ਇਹ ਪਰਿਵਾਰ ਜੱਦੀ ਪੁਸ਼ਤੀ ਹੈਰੋਈਨ ਵੇਚਣ ਦਾ ਧੰਦਾ ਕਰਦਾ ਹੈ| ਪੁਲੀਸ ਵਲੋਂ ਨਸ਼ਾ ਸਪਲਾਈ ਲਾਈਨ ਤੋੜਨ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *