18 ਨਵੰਬਰ ਨੂੰ ਫੇਜ਼ 11 ਵਿੱਚ ਹੋਣ ਵਾਲੇ ਖੇਡ ਮੇਲੇ ਦੌਰਾਨ ਕੀਤਾ ਜਾਵੇਗਾ ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਵਿਸ਼ੇਸ਼ ਸਨਮਾਨ

ਐਸ ਏ ਐਸ ਲਗਰ, 16 ਨਵੰਬਰ (ਸ.ਬ.) ਫਰੈਂਡਜ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਸੈਕਟਰ 65, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਕਰਵਾਏ ਜਾ ਰਹੇ ਚੌਥੇ ਖੇਡ ਮੇਲੇ ਦੌਰਾਨ ਪਦਮ ਸ਼੍ਰੀ ਬਲਬੀਰ ਸਿੰਘ ਸੀਨੀਅਰ ਸਾਬਕਾ ਹਾਕੀ ਉਲੰਪਿਅਕ ਗੋਲਡ ਮੈਡਲਿਸਟ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ| ਇਸ ਖੇਡ ਮੇਲੇ ਦਾ ਪੋਸਟਰ ਸ. ਤੇਜਿੰਦਰ ਸਿੰਘ ਸੰਧੂ, ਡੀ.ਐਸ.ਪੀ ਵਿਜੀਲੈਂਸ ਮੁਹਾਲੀ ਵੱਲੋਂ ਜਾਰੀ ਕੀਤਾ ਗਿਆ| ਇਸ ਮੌਕੇ ਸ. ਤੇਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਬੱਚਿਆ ਦੇ ਵਿਕਾਸ ਲਈ ਇਹ ਖੇਡ ਮੇਲੇ ਹੋਣੇ ਸਮੇਂ ਦੀ ਮੰਗ ਕਰਦੇ ਹਨ|
ਇਸ ਮੈਕੇ ਸ. ਹਰਵਿੰਦਰ ਸਿੰਘ ਸਿੱਧੂ ਐਡਵੋਕੇਟ, ਕਾਨੂੰਨੀ ਸਲਾਹਕਾਰ ਵੱਲਂੋ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਆਖਦਿਆਂ ਸੁਸਾਇਟੀ ਦੀਆਂ ਪਿਛਲੇ ਸਮੇਂ ਦੌਰਾਨ ਹੋਈਆ ਗਤੀਵਿਧੀਆਂ ਬਾਰੇ ਚਾਨਣਾ ਪਾਇਆ| ਸੁਸਾਇਟੀ ਦੇ ਪ੍ਰਧਾਨ ਸ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਖੇਡ ਮੇਲਾ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ 500 ਤੋਂ ਵੱਧ ਬੱਚੇ ਭਾਗ ਲੈਂਦੇ ਹਨ|
ਸੁਸਾਇਟੀ ਦੇ ਸਰਪ੍ਰਸਤ ਅਤੇ ਕੌਸਲਰ ਸ. ਅਮਰੀਕ ਸਿੰਘ ਤਹਿਸੀਲਦਾਰ ਨੇ ਦੱਸਿਆ ਕਿ 18 ਅਤੇ 19 ਨਵੰਬਰ ਨੂੰ ਖੇਡ ਭਵਨ ਵਿੱਚ ਕਰਵਾਏ ਜਾ ਰਹੇ ਇਸ ਖੇਡ ਮੇਲੇ ਦਾ ਉਦਘਾਟਨ ਸ. ਹਰਿੰਦਰਪਾਲ ਸਿੰਘ ਬਿੱਲਾ, ਸਾਬਕਾ ਪ੍ਰਧਾਨ, ਮਿਊਂਸਪਲ ਕੌਸਲ, ਮੁਹਾਲੀ ਕਰਨਗੇ ਤੇ ਸ. ਹਰਸਿਮਰਨ ਸਿੰਘ ਬੱਲ ਇਸ ਖੇਡ ਮੇਲੇ ਦੀ ਪ੍ਰਧਾਨਗੀ ਕਰਨਗੇ| ਦੂਸਰੇ ਦਿਨ 19 ਨਵੰਬਰ ਨੂੰ ਸ. ਕੁਲਵੰਤ ਸਿੰਘ ਮੇਅਰ, ਨਗਰ ਨਿਗਮ, ਮੁਹਾਲੀ ਮੁੱਖ ਮਹਿਮਾਨ ਹੋਣਗੇ ਤੇ ਸ. ਮਨਜੀਤ ਸਿੰਘ ਝਲਬੂਟੀ, ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਕਰਨਗੇ| ਸ. ਦਲਜੀਤ ਸਿੰਘ ਪੀ.ਸੀ.ਐਸ (ਰਿਟਾ.), ਓ.ਐਸ.ਡੀ. ਟੂ ਪੀ.ਡਬਲਿਯੂ.ਡੀ. ਅਤੇ ਸਮਾਜਿਕ ਸੁਰੱਖਿਆ ਮੰਤਰੀ, ਪੰਜਾਬ ਸਰਕਾਰ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ| ਉਹਨਾਂ ਦੱਸਿਆ ਕਿ ਇਸ ਦੋ ਦਿਨਾਂ ਖੇਡ ਮੇਲੇ ਵਿੱਚ ਬੈਡਮਿੰਟਨ, ਦੌੜਾਂ, ਨਿੰਬੂ ਚਮਚਾ ਦੌੜ, ਸੈਕ ਦੌੜ, ਸਕੇਟਿੰਗ ਅਤੇ ਤਿੰਨ ਟੰਗੀ ਦੌੜ ਦੇ ਮੁਕਾਬਲੇ ਹੋਣਗੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਇਟੀ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ, ਮੀਤ ਪ੍ਰਧਾਨ ਅਜੈ ਚੌਧਰੀ, ਆਡੀਟਰ ਜਸਜੀਤ ਸਿੰਘ, ਜਾਇੰਟ ਸਕੱਤਰ ਸ੍ਰ. ਜਸਪ੍ਰੀਤ ਸਿੰਘ, ਅਰਵਿੰਦਰਪਾਲ ਸਿੰਘ, ਇੰਜ. ਸਤਿੰਦਰਪਾਲ ਸਿੰਘ,ਖਜਾਨਚੀ, ਬਲਿੰਦਰ ਸਿੰਘ ਐਡਵੋਕੇਟ, ਵਿਸ਼ਵਜੀਤ ਸਿੰਘ, ਕਿਰਪਾਜੀਤ ਸਿੰਘ ਅਤੇ ਸਤਿਕਾਰਜੀਤ ਸਿੰਘ, ਦਵਿੰਦਰ ਸਿੰਘ ਵੀ ਹਾਜ਼ਰ ਸਨ|

Leave a Reply

Your email address will not be published. Required fields are marked *