18 ਨਵੰਬਰ ਨੂੰ ਲਗਾਏ ਜਾ ਰਹੇ ਕੈਂਸਰ ਦੇ ਮੁਫਤ ਚੈਕਅੱਪ ਅਤੇ ਜਾਗਰੂਕਤਾ ਕੈਂਪ  ਦੀਆਂ ਤਿਆਰੀਆਂ ਮੁਕੰਮਲ : ਧਨੋਆ

ਐਸ. ਏ. ਐਸ. ਨਗਰ , 3 ਨਵੰਬਰ (ਸ.ਬ.) 18 ਨਵੰਬਰ ਨੂੰ ਸੈਕਟਰ 69 ਵਿਖੇ ਕੌਂਸਲਰ ਸ੍ਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ  ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਵੱਲੋਂ ਵਰਲਡ ਕੈਂਸਰ ਕੇਅਰ  ਚੈਰੀਟੇਬਲ ਟਰੱਸਟ ਅਤੇ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਕੈਂਸਰ ਦੇ ਚੈਕਅੱਪ ਅਤੇ ਜਾਗਰੂਕਤਾ ਕੈਂਪ (ਜਿਹੜਾ ਗਰੇਸ਼ੀਅਨ ਹਸਪਤਾਲ ਅਤੇ ਸਟਾਰ ਪਬਲਿਕ ਸਕੂਲ ਦੇ ਨੇੜੇ ਸਵੇਰੇ 9:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾਵੇਗਾ) ਦੀਆਂ ਤਿਆਰੀਆਂ ਸੰਬੰਧੀ ਆਯੋਜਕਾਂ ਦੀ ਇੱਕ ਮੀਟਿੰਗ ਅੱਜ ਸੈਕਟਰ 69 ਦੇ ਕਮਿਊਨਿਟੀ ਹਾਲ ਵਿਖੇ ਹੋਈ ਜਿਸ ਵਿੱਚ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ|
ਇਸ ਮੌਕੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਕੈਂਪ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ,  ਬੱਚੇਦਾਨੀ ਦੇ ਕੈਂਸਰ  ਅਤੇ ਮਰਦਾਂ ਦੇ ਗਦੂਦਾਂ ਲਈ ਪੀ.ਐਸ.ਏ. ਟੈਸਟ ਅਤੇ ਹੋਰ ਟੈਸਟ ਡਾਕਟਰਾਂ ਦੀ ਸਲਾਹ ਅਨੁਸਾਰ ਕੀਤੇ ਜਾਣਗੇ| ਉਹਨਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਅਜਿਹੇ ਕੈਂਪਾਂ ਦੀ ਬਹੁਤ ਲੋੜ ਹੈ ਅਤੇ ਇਹ ਟੀਮ ਮਾਨਵਤਾ ਦੀ ਸੇਵਾ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ| ਸ੍ਰੀ ਧਨੋਆ ਨੇ ਇਸ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮੀਟਿੰਗ ਵਿੱਚ ਮੌਜੂਦ ਪਤਵੰਤਿਆਂ ਦੇ ਸਹਿਯੋਗ ਦੀ ਮੰਗ ਕੀਤੀ|
ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਗੁਪਤਾ, ਮੈਨੇਜਿੰਗ ਡਾਇਰੈਕਟਰ ਡਿਪਲਾਸਟ ਗਰੁੱਪ ਨੇ ਕਿਹਾ ਕਿ ਕੈਂਸਰ ਇੱਕ ਭਿਆਨਕ ਰੋਗ ਹੈ ਅਤੇ ਇਸ ਦਾ ਵੇਲੇ ਸਿਰ ਪਤਾ ਲੱਗਣ ਤੇ ਇਲਾਜ ਸੰਭਵ ਹੈ| ਉਹਨਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੀਣ ਦਾ ਸਾਫ ਪਾਣੀ ਮੁਹੱਈਆ ਕੀਤਾ ਜਾਵੇ ਤਾਂ ਜੋ ਪਾਣੀ ਕੈਂਸਰ ਦਾ ਕਾਰਨ ਨਾ ਬਣ  ਸਕੇ| ਇੰਜਨੀਅਰ ਜਗਮੋਹਣ ਸਿੰਘ ਕਾਹਲੋਂ ਪ੍ਰਧਾਨ ਨਿਮਰ ਇੰਟਰਨੈਸ਼ਨਲ ਨੇ ਕਿਹਾ ਕਿ ਇਸ ਖਤਰਨਾਕ ਬਿਮਾਰੀ ਤੋਂ ਬਚਣ ਲਈ ਇਸ ਦੀ ਪੂਰੀ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ|
ਅੰਤ ਵਿੱਚ ਸੁਖਦੇਵ ਸਿੰਘ ਵਾਲੀਆ ਸਟੇਜ ਸਕੱਤਰ ਨੇ ਆਏ ਹੋਏ ਸਾਰੇ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੂੰ ਤਕੜੇ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ|
ਇਸ ਮੌਕੇ ਤਮਿੰਦਰ ਸਿੰਘ ਹੈਪੀ, ਕਰਮ ਸਿੰਘ ਮਾਵੀ, ਪਰਮਦੀਪ ਸਿੰਘ ਬੈਦਵਾਨ ਪ੍ਰਧਾਨ ਯੂਥ ਆਫ ਪੰਜਾਬ, ਅਮਰਜੀਤ ਸਿੰਘ ਧਨੋਆ, ਵਕੀਲ ਬਰਜਿੰਦਰ ਸਿੰਘ, ਕਰਨਲ ਡੀ.ਪੀ. ਸਿੰਘ, ਜੀਤ ਸਿੰਘ, ਤਰਸੇਮ ਸਿੰਘ ਸੈਣੀ, ਗੁਰਦੀਪ ਸਿੰਘ ਅਟਵਾਲ, ਸ਼ਰਨਜੀਤ ਸਿੰਘ ਨਈਅਰ, ਸ੍ਰੀ ਐੱਸ.ਪੀ. ਦੁੱਗਲ, ਪਰਮਿੰਦਰ ਸਿੰਘ ਸੈਣੀ, ਭਰਪੂਰ ਸਿੰਘ ਸੈਣੀ, ਜਸਰਾਜ ਸਿੰਘ ਸੋਨੂੰ ਚੇਅਰਮੈਨ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ, ਹਰਪਾਲ ਸਿੰਘ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਕਲੱਬ,  ਜੋਗਿੰਦਰ ਕੁਮਾਰ ਕੌਸ਼ਲ, ਭੁਪਿੰਦਰ ਸਿੰਘ ਬੱਲ, ਹਰਭਗਤ ਸਿੰਘ ਬੇਦੀ, ਕੁਲਵਿੰਦਰ ਸਿੰਘ ਪ੍ਰਧਾਨ ਐਸੋਸੀਏਸ਼ਨ ਫੇਜ਼ 11, ਜਗਦੀਸ਼ ਸਿੰਘ ਸਕੱਤਰ ਐਸੋਸੀਏਸ਼ਨ ਫੇਜ਼ 11, ਸੁਦਾਗਰ ਸਿੰਘ ਬੱਲੋਮਾਜਰਾ, ਪਰਮਿੰਦਰ ਸਿੰਘ ਧਨੋਆ, ਮਦਨ ਮੱਦੀ, ਹਰਚੇਤ ਸਿੰਘ, ਦਲਜੀਤ ਸਿੰਘ ਸਮੇਤ ਅਹੁਦੇਦਾਰ ਅਤੇ ਮੈਂਬਰਾਨ ਹਾਜ਼ਰ ਸਨ|

Leave a Reply

Your email address will not be published. Required fields are marked *