19 ਅਤੇ 20 ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ

ਐਸ.ਏ.ਐਸ.ਨਗਰ, 18 ਅਗਸਤ (ਸ.ਬ.) ਅਗਲੇ ਦੋ ਦਿਨਾਂ ਤਕ ਸ਼ਹਿਰ ਦੇ ਕਈ ਹਿੱਸਿਆਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ              ਰਹੇਗੀ| ਇਸ ਸੰਬਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮੰਡਲ 2 ਸ੍ਰੀ ਅਨਿਲ ਕੁਮਾਰ ਨੇ  ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 39 ਵਿਖੇ ਜ਼ਰੂਰੀ ਪਾਇਪ ਲਾਈਨ ਰਿਪੇਅਰ ਹੋਣ ਕਾਰਨ 19 ਅਤੇ 20 ਅਗਸਤ ਨੂੰ (ਕਜੌਲੀ) ਫੇਜ਼ 1, 2 , 3  ਅਤੇ 4 ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ| 
ਉਹਨਾਂ ਦੱਸਿਆ ਕਿ ਇਸ ਦੌਰਾਨ ਫੇਜ਼ 1 ਤੋਂ 7, 9 ਤੋਂ 11 ਸੈਕਟਰ 70-71, ਪਿੰਡ ਮਟੌਰ, ਸ਼ਾਹੀ ਮਾਜਰਾ,            ਫੇਜ਼- 9,10,11 ਅਤੇ ਇੰਡਸਟ੍ਰੀਅਲ ਏਰੀਆਂ ਫੇਜ਼-1 ਤੋਂ 5 ਐਸ. ਏ. ਐਸ. ਨਗਰ ਵਿਖੇ 19 ਅਗਸਤ ਨੂੰ ਸਵੇਰੇ ਪਾਣੀ ਦੀ ਸਪਲਾਈ ਪੂਰੇ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਸਮੇਂ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬਧਤਾ ਅਨੁਸਾਰ ਘੱਟ ਪ੍ਰੈਸ਼ਰ ਨਾਲ ਹੋਵੇਗੀ|
ਉਹਨਾਂ ਦੱਸਿਆ ਕਿ  20 ਅਗਸਤ ਨੂੰ  ਸਵੇਰੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ, ਦੁਪਹਿਰ ਨੂੰ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਉਪਲਬੱਧਤਾ ਅਨੁਸਾਰ ਘੱਟ ਪ੍ਰੈਸ਼ਰ ਨਾਲ ਹੋਵੇਗੀ|

Leave a Reply

Your email address will not be published. Required fields are marked *