19 ਗਊਆਂ ਦਾ ਕਤਲ ਕਰਨ ਦੇ ਦੋਸ਼ ਵਿੱਚ ਕਈ ਵਿਅਕਤੀ ਕਾਬੂ, ਕੁੱਝ ਫ਼ਰਾਰ

ਨਿਹਾਲ ਸਿੰਘ ਵਾਲਾ, 3 ਜਨਵਰੀ (ਸ.ਬ.) ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿਖੇ ਭਾਗੀ ਕੇ ਰੋਡ ਤੇ ਬਣੀ ਹੱਡਾ ਰੋੜੀ ਵਿਚ 19 ਗਊਆਂ ਨੂੰ ਵੱਢ ਟੁੱਕ ਕੇ ਕਤਲ ਕਰ ਦਿੱਤਾ| ਇਸ ਦੌਰਾਨ ਕੁੱਝ ਹਿੰਦੂ ਜਥੇਬੰਦੀਆਂ ਵੱਲੋਂ ਪੁਲੀਸ ਦੇ ਸਹਿਯੋਗ ਨਾਲ ਛਾਪੇਮਾਰੀ ਕੀਤੀ ਗਈ ਤਾਂ ਫ਼ਰਾਰ ਹੋਏ ਵਿਅਕਤੀਆਂ ਵਿਚੋਂ ਕੁੱਝ ਨੂੰ ਖੇਤਾਂ ਵਿੱਚੋਂ ਕਾਬੂ ਕਰ ਲਿਆ| ਇਸ ਮੌਕੇ ਮੈਂਬਰਾਂ ਨੇ ਪੁਲੀਸ ਦੇ ਸਹਿਯੋਗ ਨਾਲ ਥਾਣਾ ਬਾਘਾ ਪੁਰਾਣਾ ਦੇ ਪਿੰਡ ਥਰਾਜ ਵਿਚੋਂ 40 ਗਊਆਂ ਨੂੰ ਜਿੰਦਾ ਬਚਾ ਲਿਆ ਗਿਆ| ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ|

Leave a Reply

Your email address will not be published. Required fields are marked *