19 ਦਸੰਬਰ ਤੋਂ ਬਾਅਦ ਹਿਮਾਚਲ ਵਿੱਚ ਕਦੇ ਹੀ ਲੱਗ ਸਕਦਾ ਹੈ ਚੋਣ ਜ਼ਾਬਤਾ : ਜੈਰਾਮ ਠਾਕੁਰ


ਸ਼ਿਮਲਾ, 16 ਦਸੰਬਰ (ਸ.ਬ.) ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ 19 ਦਸੰਬਰ ਤੋਂ ਬਾਅਦ ਸੂਬੇ ਵਿੱਚ ਕਦੇ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗ ਸਕਦਾ ਹੈ| ਮੁੱਖ ਮੰਤਰੀ ਨੇ ਪੰਚਾਇਤ ਚੋਣਾਂ ਵਿੱਚ ਲੋਕਾਂ ਨੂੰ ਸਹੀ ਅਤੇ ਈਮਾਨਦਾਰ ਜਨ ਪ੍ਰਤੀਨਿਧੀਆਂ ਦੀ ਚੋਣ ਕਰਨ ਦੀ ਅਪੀਲ ਕੀਤੀ ਹੈ| ਉਹਨਾਂ ਸ਼ਿਮਲਾ ਤੋਂ ਵਿਡਿਓ ਕੰਨਫਰੈਂਸਿੰਗ ਰਾਹੀਂ ਸਿਰਾਜ ਦੇ ਧੁਨਾਗ ਵਿੱਚ ਸਟੇਟ ਬੈਂਕ ਆਫ ਇੰਡੀਆ ਦੀ 325ਵੀਂ ਬ੍ਰਾਂਚ ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ|
ਉਹਨਾਂ ਕਿਹਾ ਕਿ ਪੰਚਾਇਤ ਹੀ ਵਿਕਾਸ ਦੀ ਰੀੜ੍ਹ ਹੈ, ਜਿਸ ਦੀ ਅਗਵਾਈ ਸਹੀ ਹੱਥਾਂ ਵਿੱਚ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇਸ ਵਾਰ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਿਆ ਹੈ, ਜਿਸ ਨਾਲ ਮਹਿਲਾ ਮਜ਼ਬੂਤੀਕਰਨ ਨੂੰ ਬਲ ਮਿਲੇਗਾ| ਉਨ੍ਹਾਂ ਕਿਹਾ ਕਿ ਸਰਕਾਰ ਪੰਚਾਇਤ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ| ਪ੍ਰਦੇਸ਼ ਦੀਆਂ ਪੰਚਾਇਤਾਂ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਜ਼ਿਆਦਾਤਰ ਚੋਣਾਂ ਹੋਣ ਤਾਂ ਪ੍ਰਦੇਸ਼ ਹਿੱਤ ਵਿੱਚ  ਹੋਵੇਗਾ| 
ਉਹਨਾਂ ਕਿਹਾ ਕਿ ਵਾਰਡ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਜਨਤਾ ਸਹੀ ਅਤੇ ਨਿਰਪੱਖ ਉਮੀਦਵਾਰਾਂ ਦੇ ਹੱਥਾਂ ਵਿੱਚ ਸਥਾਨਕ ਬਾਡੀਆਂ ਦੀ ਕਮਾਨ ਸੌਂਪੇ|

Leave a Reply

Your email address will not be published. Required fields are marked *