2ਜ਼ੀ ਸਪੈਕਟਰਮ ਘੱਪਲਾ: ਰਾਜਾ ਅਤੇ ਕਨਿਮੋਝੀ ਸਮੇਤ ਸਾਰੇ ਦੋਸ਼ੀ ਰਿਹਾਅ

ਨਵੀਂ ਦਿੱਲੀ, 21 ਦਸੰਬਰ (ਸ.ਬ.) ਸੀ.ਬੀ.ਆਈ ਦੀ ਸਪੈਸ਼ਲ ਕੋਰਟ ਨੇ ਅੱਜ 2 ਜ਼ੀ ਸਪੈਕਟਰਮ ਵੰਡਣ ਘੱਪਲਾ ਮਾਮਲੇ ਵਿੱਚ ਸਾਬਕਾ ਦੂਰ ਸੰਚਾਰ ਮੰਤਰੀ ਏ ਰਾਜਾ, ਸਾਂਸਦ ਕਨਿਮੋਝੀ ਅਤੇ ਕਈ ਹੋਰਾਂ ਤੇ ਅਹਿਮ ਫੈਸਲਾ ਸੁਣਾਇਆ ਹੈ| ਸਪੈਸ਼ਲ ਕੋਰਟ ਨੇ ਰਾਜਾ ਅਤੇ ਕਨਿਮੋਝੀ ਸਮੇਤ ਸਾਰੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ| ਸਾਰੇ ਦੋਸ਼ੀ ਅੱਜ ਅਦਾਲਤ ਵਿੱਚ ਪੇਸ਼ ਹੋਏ| 2010 ਵਿੱਚ ਕੰਟਰੋਲਰ ਐਂਡ ਆਡੀਟਰ ਜਨਰਲ ਰਹੇ ਵਿਨੋਦ ਰਾਏ ਦੀ ਰਿਪੋਰਟ ਵਿੱਚ ਘੱਪਲੇ ਦਾ ਖੁਲ੍ਹਾਸਾ ਹੋਇਆ ਸੀ| ਘੱਪਲੇ ਤੇ ਸੁਣਵਾਈ 6 ਸਾਲ ਪਹਿਲੇ 2011 ਵਿੱਚ ਸ਼ੁਰੂ ਹੋਈ ਸੀ ਜਦੋਂ ਅਦਾਲਤ ਨੇ 17 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਸਨ| ਇਹ ਪੂਰਾ ਘੱਪਲਾ 1.76 ਲੱਖ ਕਰੋੜ ਦਾ ਮੰਨਿਆ ਜਾਂਦਾ ਹੈ| ਸੀ.ਬੀ.ਆਈ ਵੱਲੋਂ ਦਾਇਰ ਪਹਿਲੇ ਮਾਮਲੇ ਵਿੱਚ ਰਾਜਾ ਅਤੇ ਕਨਿਮੋਝੀ ਦੇ ਇਲਾਵਾ ਸਾਬਕਾ ਦੂਰ ਸੰਚਾਰ ਸਕੱਤਰ ਸਿਧਾਰਥ ਬੇਹੁਰਾ, ਰਾਜਾ ਦੇ ਸਾਬਕਾ ਨਿੱਜੀ ਸਕੱਤਰ ਆਰ. ਕੇ ਚੰਦੋਲੀਆ, ਸਵਾਨ ਟੈਲੀਕਾਮ ਪ੍ਰਮੋਟਰ ਸ਼ਾਹਿਦ ਉਸਮਾਨ ਬਲਵਾ ਅਤੇ ਵਿਨੋਦ ਗੋਇਨਕਾ, ਯੂਨੀਟੇਕ ਲਿਮਿਟਡ ਸੰਜੈ ਚੰਦਰਾ ਅਤੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੇ ਤਿੰਨ ਕਾਰਜਕਾਰੀ ਅਧਿਕਾਰੀ ਗੌਤਮ ਦੋਸ਼ੀ, ਸੁਰੇਂਦਰ ਪਿਪਾਰਾ ਅਤੇ ਹਰਿ ਨਾਇਰ ਦੋਸ਼ੀ ਹਨ| ਇਸ ਘੱਪਲੇ ਨਾਲ ਜੁੜੇ ਕੇਸ ਵਿੱਚ ਐਸ.ਸਾਰ ਗਰੁੱਪ ਦੇ ਪ੍ਰਮੋਟਰ ਰਵੀਕਾਂਤ ਰੁਈਆ, ਅੰਸ਼ੂਮਾਨ ਰੁਈਆ, ਲੂਪ ਟੈਲੀਕਾਮ ਦੀ ਪ੍ਰਮੋਟਰ ਕਿਰਨ ਖੇਤਾਨ, ਉਨ੍ਹਾਂ ਦੇ ਪਤੀ ਆਈ.ਪੀ ਖੇਤਾਨ ਅਤੇ ਐਸ.ਆਰ ਗਰੁੱਪ ਦੇ ਡਾਇਰੈਕਟਰ ਵਿਕਾਸ ਸਰਾਫ ਵੀ ਦੋਸ਼ੀ ਸਨ|

Leave a Reply

Your email address will not be published. Required fields are marked *